ਓਲੰਪਿਕ ਟੀਮ ’ਚ ਚੋਣ ਲਈ ਸਖਤ ਮਿਹਨਤ ਦੀ ਲੋੜ : ਲਿਲਿਮਾ ਮਿੰਜ
Thursday, Jun 10, 2021 - 04:42 PM (IST)
ਸਪੋਰਟਸ ਡੈਸਕ : ਭਾਰਤੀ ਮਹਿਲਾ ਹਾਕੀ ਟੀਮ ਦੀ ਦਿੱਗਜ ਮਿਡਫੀਲਡਰ ਲਿਲਿਮਾ ਮਿੰਜ ਨੇ ਵੀਰਵਾਰ ਕਿਹਾ ਕਿ ਟੀਮ ’ਚ ਕਈ ਨੌਜਵਾਨ ਪ੍ਰਤਿਭਾਵਾਂ ਸਾਹਮਣੇ ਆਉਣ ਨਾਲ ਸਿਹਤਮੰਦ ਮੁਕਾਬਲਾ ਹੈ ਅਤੇ ਉਨ੍ਹਾਂ ਨੂੰ ਲਗਾਤਾਰ ਦੂਜੀਆਂ ਓਲੰਪਿਕ ਖੇਡਾਂ ’ਚ ਥਾਂ ਬਣਾਉਣ ਲਈ ਸਖਤ ਮਿਹਨਤ ਕਰਨੀ ਹੋਵੇਗੀ। ਭਾਰਤੀ ਮਿਡਫੀਲਡ ਦੀ ਮੁੱਖ ਖਿਡਾਰਨ ਲਿਲਿਮਾ ਮਿੰਜ ਨੇ 2016 ਰੀਓ ਓਲੰਪਿਕ ਖੇਡਾਂ ’ਚ ਹਿੱਸਾ ਲਿਆ, ਉਦੋਂ ਭਾਰਤੀ ਮਹਿਲਾ ਟੀਮ ਨੇ 36 ਸਾਲਾਂ ਬਾਅਦ ਇਨ੍ਹਾਂ ਖੇਡਾਂ ਲਈ ਕੁਆਲੀਫਾਈ ਕੀਤਾ ਸੀ।
ਇਹ ਵੀ ਪੜ੍ਹੋ : ਫ੍ਰੈਂਚ ਓਪਨ : ਸੈਮੀਫਾਈਨਲ ’ਚ ਜੋਕੋਵਿਕ ਤੇ ਨਡਾਲ ਹੋਣਗੇ ਆਹਮੋ-ਸਾਹਮਣੇ
ਉਸ ਸਮੇਂ ਤੋਂ ਲਿਲਿਮਾ ਟੀਮ ਦੀ ਨਿਯਮਿਤ ਮੈਂਬਰ ਹੈ ਅਤੇ ਹੁਣ ਤੱਕ ਭਾਰਤ ਲਈ 133 ਮੈਚ ਖੇਡ ਚੁੱਕੀ ਹੈ। ਲਿਲਿਮਾ ਨੇ ਕਿਹਾ, “ਇਸ ਰਾਸ਼ਟਰੀ ਕੈਂਪ ’ਚ ਬਹੁਤ ਸਾਰੀਆਂ ਨੌਜਵਾਨ ਖਿਡਾਰਨਾਂ ਹਨ, ਜਿਨ੍ਹਾਂ ਨੇ ਟੀਮ ’ਚ ਸਿਹਤਮੰਦ ਮੁਕਾਬਲਾ ਪੈਦਾ ਕੀਤਾ ਹੈ। ਉਸ ਨੇ ਕਿਹਾ, “ਅੰਤਿਮ ਟੀਮ ਵਿਚ ਜਗ੍ਹਾ ਬਣਾਉਣ ਲਈ ਚੰਗਾ ਮੁਕਾਬਲਾ ਹੈ ਅਤੇ ਜੇ ਮੈਂ ਟੀਮ ਵਿਚ ਜਗ੍ਹਾ ਪੱਕੀ ਕਰਨਾ ਚਾਹੁੰਦੀ ਹਾਂ ਤਾਂ ਮੈਨੂੰ ਸਖਤ ਮਿਹਨਤ ਕਰਨੀ ਪਵੇਗੀ ਅਤੇ ਆਪਣੇ ਆਪ ਨੂੰ ਸਾਬਤ ਕਰਨਾ ਪਵੇਗਾ।
ਇਹ ਵੀ ਪੜ੍ਹੋ : ਦੁਨੀਆ ਦੇ ਇਨ੍ਹਾਂ ਦੇਸ਼ਾਂ ਨੇ ਕੋਰੋਨਾ ਤੋਂ ਜਿੱਤੀ ਜੰਗ, ਹਟਾਈਆਂ ਪਾਬੰਦੀਆਂ
ਓਡਿਸ਼ਾ ਦੇ ਸੁੰਦਰਗੜ੍ਹ ਦੀ ਰਹਿਣ ਵਾਲੀ 27 ਸਾਲਾ ਲੜਕੀ ਨੇ ਕਿਹਾ, “ਇਹ ਮੈਨੂੰ ਚੰਗਾ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕਰਦਾ ਹੈ ਕਿਉਂਕਿ ਓਲੰਪਿਕ ’ਚ ਖੇਡਣਾ ਹਰ ਐਥਲੀਟ ਦਾ ਸੁਫ਼ਨਾ ਹੁੰਦਾ ਹੈ ਅਤੇ ਮੈਨੂੰ ਪਤਾ ਹੈ ਕਿ ਸਾਡੀਆਂ ਸਾਰੀਆਂ ਖਿਡਾਰਨਾਂ ਅਜਿਹਾ ਕਰ ਰਹੀਆਂ ਹਨ।