ਦਿੱਲੀ ਦੇ ਅਸ਼ੋਕਾ ਹੋਟਲ 'ਚ ਓਲੰਪਿਕ ਤਮਗਾ ਜੇਤੂਆਂ ਨੂੰ ਕੀਤਾ ਗਿਆ ਸਨਮਾਨਿਤ

08/09/2021 8:59:41 PM

ਨਵੀਂ ਦਿੱਲੀ- ਟੋਕੀਓ ਓਲੰਪਿਕ 'ਚ ਤਮਗਾ ਜੇਤੂ ਭਾਰਤੀ ਖਿਡਾਰੀਆਂ ਦੀ ਵਾਪਸੀ ਹੋ ਗਈ ਹੈ। ਭਾਰਤ ਵਾਪਸੀ ਤੋਂ ਬਾਅਦ ਸਾਰੇ ਖਿਡਾਰੀਆਂ ਦਾ ਸ਼ਾਨਦਾਰ ਸੁਆਗਤ ਕੀਤਾ। ਇਸ ਮੌਕੇ 'ਤੇ ਤਮਗਾ ਜੇਤੂਆਂ ਅਤੇ ਵਧੀਆ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਦੇ ਸਨਮਾਨ ਸਮਾਰੋਹ ਦਾ ਆਯੋਜਨ ਦਿੱਲੀ ਦੇ ਅਸ਼ੋਕਾ ਹੋਟਲ ਵਿਚ ਕੀਤਾ ਗਿਆ।

PunjabKesariPunjabKesari
ਟੋਕੀਓ ਓਲੰਪਿਕ ਵਿਚ ਸੋਨ ਤਮਗਾ ਜਿੱਤਣ ਵਾਲੇ ਨੀਰਜ ਚੋਪੜਾ, ਚਾਂਦੀ ਤਮਗਾ ਜਿੱਤਣ ਵਾਲੇ ਰਵੀ ਦਹੀਆ, ਕਾਂਸੀ ਤਮਗਾ ਜਿੱਤਣ ਵਾਲੇ ਬਜਰੰਗ ਪੂਨੀਆ ਅਤੇ ਭਾਰਤੀ ਹਾਕੀ ਟੀਮ ਦਾ ਘਰ ਪਰਤਣ 'ਤੇ ਸ਼ਾਨਦਾਰ ਸੁਆਗਤ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਕੇਂਦਰੀ ਖੇਡ ਮੰਤਰੀ ਅਨੁਰਾਗ, ਸਾਬਕਾ ਖੇਡ ਮੰਤਰੀ ਕਿਰਨ ਰਿਜਿਜੂ, ਖੇਡ ਰਾਜ ਮੰਤਰੀ ਨਿਸਿਥ ਪ੍ਰਮਾਨਿਕ ਤੋਂ ਇਲਾਵਾ ਵੱਖ-ਵੱਖ ਸੰਗਠਨਾਂ ਦੇ ਕਈ ਅਧਿਕਾਰੀ ਵੀ ਮੌਜੂਦ ਸਨ। ਪ੍ਰੋਗਰਾਮ ਦੇ ਲਈ ਹੋਟਲ ਦੀ ਲਾਬੀ ਨੂੰ ਫੁੱਲਾਂ ਨਾਲ ਸਜਾਇਆ ਗਿਆ ਸੀ।

ਇਹ ਖ਼ਬਰ ਪੜ੍ਹੋ- ਅਫਗਾਨਿਸਤਾਨ ਟੀਮ ਨੂੰ AUS ਦਾ ਇਹ ਤੇਜ਼ ਗੇਂਦਬਾਜ਼ ਦੇਵੇਗਾ ਕੋਚਿੰਗ

PunjabKesariPunjabKesari
ਨੀਰਜ ਚੋਪੜਾ ਨੇ ਪ੍ਰੋਗਰਾਮ ਵਿਚ ਕਿਹਾ ਕਿ ਸਹਿਯੋਗ ਦੇ ਲਈ ਸਾਰਿਆਂ ਦਾ ਧੰਨਵਾਦ। ਇਹ ਤਮਗਾ ਮੇਰਾ ਨਹੀਂ ਪੂਰੇ ਭਾਰਤ ਦਾ ਹੈ। ਜਦੋਂ ਤੋਂ ਮੈਂ ਤਮਗਾ ਜਿੱਤਿਆ ਹੈ, ਮੈਂ ਠੀਕ ਨਾਲ ਸੌਂ ਨਹੀਂ ਸਕਿਆ, ਖਾ ਨਹੀਂ ਸਕਿਆ ਪਰ ਜਦੋਂ ਤਮਗਾ ਦਿਖਾਉਂਦਾ ਹਾਂ ਤਾਂ ਲੱਗਦਾ ਹੈ ਕਿ ਸਭ ਠੀਕ ਹੈ। ਕੋਈ ਸਮੱਸਿਆ ਨਹੀਂ। ਉਨ੍ਹਾਂ ਨੇ ਅੱਗੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਮੌਕਾ ਹੈ। ਮੈਂ ਕਦੇ ਹੀਂ ਛੱਡਾਂਗਾ। ਮੈਨੂੰ ਦੂਜਾ ਥ੍ਰੋਅ ਸੁੱਟਣ ਦਾ ਅੰਦਾਜਾ ਲੱਗ ਗਿਆ ਸੀ ਕਿ ਇਹ ਵਧੀਆ ਗਿਆ ਹੈ।

ਇਸ ਮੌਕੇ 'ਤੇ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ- ਇਹ ਸ਼ਾਮ ਓਲੰਪਿਕ 'ਚ ਭਾਰਤ ਦਾ ਨਾਮ ਉੱਚਾ ਕਰਨ ਵਾਲੇ ਖਿਡਾਰੀਆਂ ਦੀ ਸ਼ਾਮ ਹੈ। ਮੈਂ ਸਾਰੇ ਤਮਗਾ ਜੇਤੂਆਂ ਨੂੰ 135 ਕਰੋੜ ਲੋਕਾਂ ਵਲੋਂ ਵਧਾਈ ਦਿੰਦਾ ਹਾਂ। ਨੀਰਜ ਚੋਪੜਾ ਨੇ ਆਪਣਾ ਤਮਗੇ ਹੀ ਨਹੀਂ ਦਿਲ ਵੀ ਜਿੱਤਿਆ ਹੈ। ਉਨ੍ਹਾਂ ਨੇ ਅੱਗੇ ਕਿਹਾ ਨੀਰਜ ਚੋਪੜਾ, ਬਜਰੰਗ ਪੂਨੀਆ, ਲਵਲੀਨਾ ਤੋਂ ਲੈ ਕੇ ਹੋਰ ਖਿਡਾਰੀ ਸਾਰੇ ਨਵੇਂ ਹੀਰੋ ਹਨ। ਅਸੀਂ ਇਹ ਸੁਨਿਸ਼ਚਿਤ ਕਰਾਂਗਾ ਕਿ ਉਨ੍ਹਾਂ ਨੂੰ ਸਾਰੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ।
ਜ਼ਿਕਰਯੋਗ ਹੈ ਕਿ ਟੋਕੀਓ ਓਲੰਪਿਕ ਵਿਚ ਭਾਰਤੀ ਖਿਡਾਰੀਆਂ ਨੇ 1 ਸੋਨ, 2 ਚਾਂਦੀ ਸਮੇਤ ਕੁਲ 7 ਤਮਗੇ ਜਿੱਤੇ ਹਨ। ਇਸ ਤੋਂ ਇਲਾਵਾ ਵੀ ਕਈ ਖਿਡਾਰੀਆਂ ਨੇ ਵਧੀਆਂ ਪ੍ਰਦਰਸ਼ਨ ਕੀਤਾ ਪਰ ਆਖਰੀ ਮੌਕੇ 'ਤੇ ਤਮਗੇ ਤੋਂ ਖੁੰਝ ਗਏ ਸਨ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ। 
 


Gurdeep Singh

Content Editor

Related News