ਓਲੰਪਿਕ ਝੰਡਾ 2024 ਖੇਡਾਂ ਦੇ ਲਈ ਪਹੁੰਚਿਆ ਪੈਰਿਸ
Monday, Aug 09, 2021 - 09:29 PM (IST)
ਪੈਰਿਸ- ਓਲੰਪਿਕ ਖੇਡਾਂ ਦੇ ਅਗਲੇ ਮੇਜ਼ਬਾਨ ਪੈਰਿਸ ਦੀ ਮੇਅਰ ਐਨੀ ਹਿਡਾਲਗੋ ਨੇ ਟੋਕੀਓ ਵਾਪਸੀ 'ਤੇ ਸੋਮਵਾਰ ਨੂੰ ਇੱਥੇ ਓਲੰਪਿਕ ਝੰਡਾ ਲਹਿਰਾਇਆ। ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ ਪ੍ਰਧਾਨ ਥਾਮਸ ਬਾਕ ਨੇ ਟੋਕੀਓ ਦੇ ਸਮਾਪਤੀ ਸਮਾਰੋਹ ਦੇ ਦੌਰਾਨ ਐਤਵਾਰ ਨੂੰ ਰਸਮੀ ਤੌਰ 'ਤੇ ਹਿਡਾਲਗੋ ਨੂੰ ਓਲੰਪਿਕ ਝੰਡਾ ਸੌਂਪਿਆ ਸੀ।
ਇਹ ਖ਼ਬਰ ਪੜ੍ਹੋ- ਅਫਗਾਨਿਸਤਾਨ ਟੀਮ ਨੂੰ AUS ਦਾ ਇਹ ਤੇਜ਼ ਗੇਂਦਬਾਜ਼ ਦੇਵੇਗਾ ਕੋਚਿੰਗ
ਹਿਡਾਲਗੋ ਨੇ ਕਿਹਾ ਕਿ ਝੰਡਾ ਇਸ ਗੱਲ ਦਾ ਪ੍ਰਤੀਕ ਹੈ ਕਿ ਹੁਣ ਅਸਲ ਵਿਚ ਪੈਰਿਸ 'ਚ ਖੇਡਾਂ ਦਾ ਆਯੋਜਨ ਹੋਵੇਗਾ ਅਤੇ ਇਸ ਨਾਲ ਜੁੜੇ ਕੰਮ ਬਹੁਤ ਤੇਜ਼ੀ ਨਾਲ ਅੱਗੇ ਵਧਣਗੇ। ਉਨ੍ਹਾਂ ਨੇ ਕਿਹਾ ਕਿ ਇਹ ਸਾਡੇ ਦੇਸ਼ ਦੇ ਲਈ ਬਹੁਤ ਸਕਾਰਾਤਮਕ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਦੇ ਕਾਰਨ ਟੋਕੀਓ ਓਲੰਪਿਕ ਖੇਡਾਂ ਨੂੰ ਬਹੁਤ ਮੁਸ਼ਕਲ ਹਾਲਾਤਾਂ ਵਿਚ ਆਯੋਜਿਤ ਕੀਤਾ ਗਿਆ ਸੀ। ਹਿਡਾਲਗੋ ਨੇ ਕਿਹਾ ਕਿ ਫਰਾਂਸ ਦੇ ਆਯੋਜਕ ਸੁਰੱਖਿਆ ਮੁੱਦਿਆਂ ਸਮੇਤ ਪੈਰਿਸ ਖੇਡਾਂ ਦੀ ਤਿਆਰੀ ਦੇ ਲਈ ਜਾਪਾਨ ਦੇ ਆਪਣੇ ਹਮਰੁਤਬਾ ਨਾਲ ਸੰਪਰਕ ਵਿਚ ਰਹਿਣਗੇ। ਓਲੰਪਿਕ ਝੰਡੇ ਨੂੰ ਪੈਰਿਸ ਸਿਟੀ ਹਾਲ ਵਿਚ ਲਹਿਰਾਇਆ ਜਾਵੇਗਾ। ਇਸ ਤੋਂ ਬਾਅਦ ਟਾਵਰ ਦੇ ਕੋਲ ਟ੍ਰੋਕੇਡਰੋ ਸਕੁਏਅਰ ਵਿਚ ਇਸ ਨਾਲ ਸੰਬੰਧਤ ਪ੍ਰੋਗਰਾਮ ਹੋਵੇਗਾ, ਜਿੱਥੇ ਫਰਾਂਸ ਦੀ ਜਨਤਾ ਤਮਗਾ ਜੇਤੂਆਂ ਦਾ ਸਵਾਗਤ ਕਰੇਗੀ।
ਇਹ ਖ਼ਬਰ ਪੜ੍ਹੋ- ਦਿੱਲੀ ਦੇ ਅਸ਼ੋਕ ਹੋਟਲ 'ਚ ਓਲੰਪਿਕ ਤਮਗਾ ਜੇਤੂਆਂ ਨੂੰ ਕੀਤਾ ਗਿਆ ਸਨਮਾਨਿਤ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।