ਭਾਰਤੀ ਪੁਰਸ਼ ਰਿਕਵਰ ਤੀਰਅੰਦਾਜ਼ੀ ਟੀਮ ਨੂੰ ਓਲੰਪਿਕ ਕੋਟਾ
Thursday, Jun 13, 2019 - 12:53 AM (IST)
ਡੇਨ ਬੋਸ਼ (ਨੀਦਰਲੈਂਡ)— ਭਾਰਤ ਦੀ ਪੁਰਸ਼ ਰਿਕਵਰ ਤੀਰਅੰਦਾਜ਼ੀ ਟੀਮ ਨੇ ਵਿਸ਼ਵ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ 'ਚ ਜਗ੍ਹਾ ਬਣਾਉਂਦਿਆਂ 2020 ਟੋਕੀਓ ਖੇਡਾਂ ਦੇ ਓਲੰਪਿਕ ਲਈ ਕੋਟਾ ਹਾਸਲ ਕੀਤਾ। ਤਰੁਣਦੀਪ ਰਾਏ, ਅਤਨੁ ਦਾਸ ਅਤੇ ਪ੍ਰਵੀਣ ਜਾਧਵ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪ੍ਰੀ-ਕੁਆਰਟਰ ਫਾਈਨਲ ਵਿਚ ਕੈਨੇਡਾ ਨੂੰ 5-3 ਨਾਲ ਹਰਾਇਆ। ਲੰਡਨ ਓਲੰਪਿਕ 2012 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਭਾਰਤੀ ਪੁਰਸ਼ਾਂ ਨੇ ਟੀਮ ਕੋਟਾ ਹਾਸਲ ਕੀਤਾ ਹੈ। ਭਾਰਤੀ ਪੁਰਸ਼ ਟੀਮ ਰੀਓ ਓਲੰਪਿਕ 2016 ਦੇ ਕੁਆਲੀਫਾਈ ਕਰਨ 'ਚ ਅਸਫਲ ਰਹੀ ਸੀ ਤੇ ਵਿਅਕਤੀਗਤ ਵਰਗ 'ਚ ਵੀ ਅਤਨੁ ਦਾਸ ਪ੍ਰੀ ਕੁਆਰਟਰ ਫਾਈਨਲ 'ਚ ਹਾਰ ਗਏ ਸੀ।