ਜਲਦ ਹੀ ਵਿਆਹ ਦੇ ਬੰਧਨ ’ਚ ਬੱਝੇਗੀ ਓਲੰਪਿਕ ਖ਼ਿਡਾਰਣ ਪੂਨਮ ਮਲਿਕ, ਖ਼ਾਸ ਹੈ ਵਿਆਹ ਦਾ ਕਾਰਡ

02/28/2021 4:57:56 PM

ਸਪੋਰਟਸ ਡੈਸਕ: ਭਾਰਤੀ ਹਾਕੀ ਟੀਮ ਦੀ ਸਟਾਰ ਖਿਡਾਰੀ ਅਤੇ ਓਲੰਪੀਅਨ ਪੂਨਮ ਮਲਿਕ ਜਲਦ ਹੀ ਵਿਆਹ ਦੇ ਬੰਧਨ ’ਚ ਬੱਝਣ ਵਾਲੀ ਹੈ। ਪੂਨਮ ਮਲਿਕ ਸੁਨੀਲ ਖਿਆਲੀਆ ਨਾਲ ਵਿਆਹ ਕਰਨ ਜਾ ਰਹੀ ਹੈ। ਸੁਨੀਲ ਸੀ.ਆਈ.ਐੱਸ.ਐੱਫ. ’ਚ ਬਤੌਰ ਸਬ ਇੰਸਪੈਕਟਰ ਕੰਮ ਕਰ ਰਹੇ ਹਨ। ਉੱਧਰ ਪੂਨਮ ਵੀ ਆਮਦਨ ਵਿਭਾਗ ’ਚ ਇੰਸਪੈਕਟਰ ਦੇ ਤੌਰ ’ਤੇ ਕੰਮ ਕਰ ਰਹੀ ਹੈ। ਇਨ੍ਹਾਂ ਦੋਵਾਂ ਦਾ ਵਿਆਹ 9 ਮਾਰਚ ਨੂੰ ਪੂਨਮ ਮਲਿਕ ਦੇ ਜੱਦੀ ਪਿੰਡ ਉਮਰਾ ’ਚ ਪੂਰੇ ਰੀਤੀ ਰਿਵਾਜ਼ਾਂ ਨਾਲ ਹੋਵੇਗਾ। ਇਨ੍ਹਾਂ ਦੋਵਾਂ ਦੀ ਮੰਗਣੀ ਪਿਛਲੇ ਸਾਲ ਅਕਤੂਬਰ ਦੇ ਮਹੀਨੇ ਹੋਈ ਸੀ।

PunjabKesari
ਵਿਆਹ ਦਾ ਕਾਰਡ
ਜੇਕਰ ਵਿਆਹ ਦੇ ਕਾਰਡ ਦੀ ਗੱਲ ਕਰੀਏ ਤਾਂ ਪੂਨਮ ਦੇ ਵਿਆਹ ਦਾ ਕਾਰਡ ਬਹੁਤ ਹੀ ਖ਼ਾਸ ਹੈ। ਕਾਰਡ ’ਤੇ ਓਲੰਪਿਕ ਦਾ ਸਾਈਨ ਬਣਿਆ ਹੋਇਆ ਹੈ ਜੋ ਸਭ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ। ਸਾਈਨ ਦੇ ਹੇਠਾਂ ਪੂਨਮ ਵੈਡਜ਼ ਸੁਨੀਲ ਲਿਖਿਆ ਹੋਇਆ ਹੈ।
ਪੂਨਮ ਨੇ 190 ਮੈਚਾਂ ’ਚ ਦੇਸ਼ ਦੀ ਅਗਵਾਈ ਕੀਤੀ ਹੈ। ਇਸ ਦੇ ਨਾਲ ਹੀ ਉਸ ਨੇ ਸਾਲ 2016 ’ਚ ਹੋਏ ਰਿਓ ਓਲੰਪਿਕ ’ਚ ਦੇਸ਼ ਦਾ ਮਾਨ-ਸਨਮਾਨ ਵਧਾਇਆ ਸੀ। ਪੂਨਮ ਨੇ ਹੁਣ ਤੱਕ ਖੇਡੇ ਮੈਚਾਂ ’ਚ 45 ਗੋਲ ਕੀਤੇ ਹਨ। 2020 ’ਚ ਹੋਏ ਨੈਸ਼ਨਲ ਚੈਂਪੀਅਨਸ਼ਿਪ ’ਚ ਉਸ ਨੇ ਹਰਿਆਣਾ ਟੀਮ ਦੀ ਕਪਤਾਨੀ ਕੀਤੀ ਸੀ। ਉਨ੍ਹਾਂ ਦੀ ਕਪਤਾਨੀ ਦੇ ਅੰਦਰ ਹੀ ਹਰਿਆਣਾ ਟੀਮ ਨੇ 7 ਸਾਲ ਬਾਅਦ ਸੋਨੇ ਦਾ ਤਮਗਾ ਜਿੱਤਿਆ ਸੀ।

PunjabKesari
ਉਪਲੱਬਧੀਆਂ
ਪੂਨਮ ਦੇਸ਼ ਲਈ ਓਲੰਪਿਕ ’ਚ ਦੇਸ਼ ਦੀ ਅਗਵਾਈ ਕਰ ਚੁੱਕੀ ਹੈ। 
ਓਲੰਪਿਕ ਖ਼ਿਡਾਰਣ ਪੂਨਮ ਤਿੰਨ ਵਾਰ ਕਾਮਨਵੈਲਥ ਗੇਮਸ ’ਚ ਹਿੱਸਾ ਲੈ ਚੁੱਕੀ ਹੈ। 
ਪੂਨਮ ਮਲਿਕ ਨੇ ਦੋ ਵਾਰ ਹਾਕੀ ਕੱਪ ’ਚ ਹਿੱਸਾ ਲਿਆ ਹੈ।
ਪੂਨਮ ਦੋ ਵਾਰ ਏਸ਼ੀਅਨ ਕੱਪ ’ਚ ਵੀ ਹਿੱਸਾ ਲੈ ਚੁੱਕੀ ਹੈ। 

PunjabKesari
ਓਲੰਪਿਕ ਖ਼ਿਡਾਰਣ ਪੂਨਮ ਮਲਿਕ ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੇ ਇਕ ਛੋਟੇ ਜਿਹੇ ਪਿੰਡ ਉਮਰਾ ਦੀ ਰਹਿਣ ਵਾਲੀ ਹੈ। ਉਸ ਦੇ ਮਾਤਾ-ਪਿਤਾ ਕਿਸਾਨ ਹਨ ਅਤੇ ਪਿੰਡ ਦੀ ਮਿੱਟੀ ’ਚ ਅਭਿਆਸ ਕਰਕੇ ਉਸ ਨੇ ਓਲੰਪਿਕ ਤੱਕ ਦਾ ਸਫ਼ਰ ਤੈਅ ਕੀਤਾ ਹੈ। ਪੂਨਮ ਮਲਿਕ ਨੇ ਕਿਹਾ ਕਿ ਦੇਸ਼ ਲਈ ਓਲੰਪਿਕ ਗੋਲਡ ਮੈਡਲ ਜਿੱਤਣ ਦਾ ਸੁਫ਼ਨਾ ਬਾਕੀ ਹੈ ਅਤੇ ਉਹ ਇਸ ਨੂੰ ਪੂਰਾ ਕਰਨ ਲਈ ਸਖ਼ਤ ਮਿਹਨਤ ਕਰ ਰਹੀ ਹੈ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।


Aarti dhillon

Content Editor

Related News