ਟਵੀਟ ਵਿਵਾਦ ਦੇ ਬਾਅਦ ਓਲੀ ਰੌਬਿਨਸਨ ਨੇ ਲਿਆ ਵੱਡਾ ਫ਼ੈਸਲਾ, ਕ੍ਰਿਕਟ ਤੋਂ ਲੈਣਗੇ ਬ੍ਰੇਕ

Friday, Jun 11, 2021 - 01:21 PM (IST)

ਟਵੀਟ ਵਿਵਾਦ ਦੇ ਬਾਅਦ ਓਲੀ ਰੌਬਿਨਸਨ ਨੇ ਲਿਆ ਵੱਡਾ ਫ਼ੈਸਲਾ, ਕ੍ਰਿਕਟ ਤੋਂ ਲੈਣਗੇ ਬ੍ਰੇਕ

ਲੰਡਨ— ਬੀਤੇ ਸਮੇਂ ’ਚ ਨਸਲੀ ਤੇ ਲਿੰਗਕ ਵਿਤਕਰੇ ਨਾਲ ਜੁੜੇ ਟਵੀਟ ਦੇ ਲਈ ਅਨੁਸ਼ਾਸਨੀ ਜਾਂਚ ਪੈਂਡਿੰਗ ਰਹਿਣ ਤਕ ਕੌਮਾਂਤਰੀ ਕਿ੍ਰਕਟ ਤੋਂ ਮੁਅੱਤਲ ਕੀਤੇ ਗਏ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਓਲੀ ਰੌਬਿਨਸਨ ਨੇ ਕ੍ਰਿਕਟ ਤੋਂ ਛੋਟਾ ਬ੍ਰੇਕ ਲੈਣ ਦਾ ਫ਼ੈਸਲਾ ਕੀਤਾ ਹੈ।
ਇਹ ਵੀ ਪੜ੍ਹੋ : ਯੁਜਵੇਂਦਰ ਚਾਹਲ ਅਤੇ ਧਨਾਸ਼੍ਰੀ ਦੇ ਘਰ ਆਈ ਖ਼ੁਸ਼ਖ਼ਬਰੀ, ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ ਖ਼ਾਸ ਪਲ

ਮੁਅੱਤਲੀ ਕਾਰਨ ਰੌਬਿਨਸਨ ਨਿਊਜ਼ੀਲੈਂਡ ਖ਼ਿਲਾਫ ਵੀਰਵਾਰ ਤੋਂ ਸ਼ੁਰੂ ਹੋ ਰਹੇ ਦੂਜੇ ਟੈਸਟ ’ਚ ਨਹੀਂ ਖੇਡ ਸਕਣਗੇ। ਰੌਬਿਨਸਨ ਨੇ 2012 ਤੇ 2013 ’ਚ ਟਵੀਟ ਲਈ ਮੁਆਫ਼ੀ ਮੰਗੀ ਸੀ। ਟਵੀਟ ਕਰਨ ਦੇ ਸਮੇਂ ਰੌਬਿਨਸਨ ਨਾਬਾਲਗ ਸਨ। ਪਿਛਲੇ ਹਫ਼ਤੇ ਜਦੋਂ ਉਨ੍ਹਾਂ ਨੇ ਨਿਊਜ਼ੀਲੈਂਡ ਖ਼ਿਲਾਫ਼ ਡੈਬਿਊ ਕੀਤਾ ਤਾਂ ਉਸੇ ਦਿਨ ਇਹ ਟਵੀਟ ਸੁਰਖ਼ੀਆਂ ਬਣੇ।

ਰੌਬਿਨਸਨ ਦੀ ਕਾਊਂਟੀ ਸਸੇਕਸ ਨੇ ਐਲਾਨ ਕੀਤਾ, ‘‘ਮੁਸ਼ਕਲ ਹਫ਼ਤੇ ਦੇ ਬਾਅਦ ਓਲੀ ਨੇ ਆਪਣੇ ਪਰਿਵਾਰ ਦੇ ਨਾਲ ਸਮਾਂ ਬਿਤਾਉਣ ਲਈ ਖੇਡ ਦਾ ਛੋਟਾ ਬ੍ਰੇਕ ਲੈਣ ਦਾ ਫ਼ੈਸਲਾ ਕੀਤਾ ਹੈ।’’ ਰੌਬਿਨਸਨ ਵਾਈਟੇਲਿਟੀ ਬਲਾਸਟ ’ਚ ਗਲੋਸਟਸ਼ਰ ਤੇ ਹੈਂਪਸ਼ਰ ਖ਼ਿਲਾਫ਼ ਹੋਣ ਵਾਲੇ ਸਸੇਕਸ ਦੇ ਸ਼ੁਰੂਆਤੀ ਦੋ ਮੁਕਾਬਲਿਆਂ ’ਚ ਟੀਮ ਦਾ ਹਿੱਸਾ ਨਹੀਂ ਹੋਣਗੇ।
ਇਹ ਵੀ ਪੜ੍ਹੋ : WTC ਫਾਈਨਲ ਤੋਂ ਪਹਿਲਾਂ ICC ਹਾਲ ਆਫ ਫੇਮ ’ਚ ਸ਼ਾਮਲ ਕੀਤੇ ਜਾਣਗੇ 5 ਯੁੱਗਾਂ ਦੇ 10 ਦਿੱਗਜ

PunjabKesariਬਿਆਨ ’ਚ ਕਿਹਾ ਗਿਆ ਹੈ ਕਿ ਖਿਡਾਰੀ ਤੇ ਸਟਾਫ਼ ਦੇ ਕਲਿਆਣ ਜਿਸ ’ਚ ਮਾਨਸਿਕ ਸਿਹਤ ਤੇ ਦੇਖਭਾਲ ਵੀ ਸ਼ਾਮਲ ਹੈ, ਉਹ ਕਲੱਬ ਦੀ ਤਰਜੀਹ ਹੈ। ਅਜਿਹੇ ’ਚ ਸਸੇਕਸ ਕ੍ਰਿਕਟ ਓਲੀ ਨੂੰ ਉਨ੍ਹਾਂ ਦੇ ਫ਼ੈਸਲੇ ’ਚ ਪੂਰੀ ਤਰ੍ਹਾਂ ਨਾਲ ਸਮਰਥਨ ਕਰਦਾ ਹੈ।’’ ਬਿਆਨ ਮੁਤਾਬਕ, ਜਦੋਂ ਉਹ ਵਾਪਸੀ ਲਈ ਤਿਆਰ ਹੋਵੇਗਾ ਤਾਂ ਕਲੱਬ ’ਚ ਓਲੀ ਦਾ ਸਵਾਗਤ ਕੀਤਾ ਜਾਵੇਗਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News