ਕੋਹਲੀ ਵਾਂਗ ਖੇਡਣਾ ਚਾਹੁੰਦਾ ਹੈ ਇੰਗਲੈਂਡ ਦਾ ਇਹ ਨੌਜਵਾਨ ਕ੍ਰਿਕਟਰ
Sunday, Feb 10, 2019 - 10:44 AM (IST)

ਸਪੋਰਟਸ ਡੈਸਕ— ਓਲੀ ਪੋਪ ਆਮ ਤੌਰ 'ਤੇ ਕਿਸੇ ਹੋਰ ਖਿਡਾਰੀ ਦੀ ਸ਼ੈਲੀ ਦੀ ਨਕਲ ਕਰਨ ਤੋਂ ਗੁਰੇਜ਼ ਕਰਦਾ ਹੈ ਪਰ ਇੰਗਲੈਂਡ ਦੇ ਇਸ ਧਾਕੜ ਬੱਲੇਬਾਜ਼ ਨੇ ਸਵੀਕਾਰ ਕੀਤਾ ਕਿ ਉਹ ਭਾਰਤੀ ਕਪਤਾਨ ਵਿਰਾਟ ਕੋਹਲੀ ਦੀ ਬੱਲੇਬਾਜ਼ੀ ਤੋਂ ਕਾਫੀ ਪ੍ਰਭਾਵਿਤ ਹੈ ਅਤੇ ਉਨ੍ਹਾਂ ਦੀ ਤਰ੍ਹਾਂ ਖੇਡਣਾ ਚਾਹੁੰਦਾ ਹੈ।ਸਰੇ ਦੇ ਇਸ 20 ਸਾਲਾ ਬੱਲੇਬਾਜ਼ ਨੂੰ ਕੋਹਲੀ ਦੀ ਬੱਲੇਬਾਜ਼ੀ ਤਕਨੀਕ ਬਹੁਤ ਪਸੰਦ ਹੈ ਅਤੇ ਉਸ ਨੇ ਕਿਹਾ ਕਿ ਭਾਰਤੀ ਕਪਤਾਨ ਨੂੰ ਬੱਲੇਬਾਜ਼ੀ ਕਰਦੇ ਹੋਏ ਦੇਖਣਾ ਖਾਸ ਕਰਕੇ ਨਾਟਿੰਘਮ ਟੈਸਟ 'ਚ ਜਿਸ 'ਚ ਭਾਰਤ ਨੇ ਇੰਗਲੈਂਡ ਨੂੰ 203 ਦੌੜਾਂ ਨਾਲ ਹਰਾਇਆ ਸੀ, ਸ਼ਾਨਦਾਰ ਰਿਹਾ।
ਪੋਪ ਇਸ ਸਮੇਂ ਇੰਗਲੈਂਡ ਲਾਇੰਸ ਦੇ ਨਾਲ ਭਾਰਤ ਦੌਰੇ 'ਤੇ ਹੈ। ਉਸ ਨੇ ਕਿਹਾ, ''ਮੈਂ ਆਮ ਤੌਰ 'ਤੇ ਕਿਸੇ ਹੋਰ ਖਿਡਾਰੀ ਦੀ ਨਕਲ ਕਰਨ ਦੀ ਕੋਸ਼ਿਸ਼ ਨਹੀਂ ਕਰਦਾ ਪਰ ਇਕ ਅਜਿਹਾ ਖਿਡਾਰੀ ਹੈ ਜਿਸ ਦੀ ਨਕਲ ਕਰਨ 'ਚ ਮੈਨੂੰ ਕੋਈ ਪਰੇਸ਼ਾਨੀ ਨਹੀਂ ਹੋਵੇਗੀ, ਉਹ ਕੋਹਲੀ ਹੈ।'' ਉਸ ਨੇ ਕਿਹਾ, ''ਮੈਨੂੰ ਲਗਦਾ ਹੈ ਕਿ ਜਿਸ ਤਰ੍ਹਾਂ ਨਾਲ ਉਨ੍ਹਾਂ ਨੇ (ਕੋਹਲੀ) ਬੱਲੇਬਾਜ਼ੀ ਕੀਤੀ, ਉਨ੍ਹਾਂ ਖਿਲਾਫ ਖੇਡਣਾ ਅਤੇ ਉਨ੍ਹਾਂ ਨੁੰ ਸਾਹਮਣੇ ਦੇਖਣਾ ਸ਼ਾਨਦਾਰ ਸੀ। ਮੈਨੂੰ ਉਨ੍ਹਾਂ ਨੂੰ ਖੇਡਦੇ ਹੋਏ ਦੇਖਣਾ ਬਹੁਤ ਚੰਗਾ ਲੱਗਾ, ਮੈਂ ਉਨ੍ਹਾਂ ਤੋਂ ਕਾਫੀ ਕੁਝ ਸਿੱਖਿਆ ਵੀ ਹੈ।''