ਓਡਿਸ਼ਾ ਵਾਰੀਅਰਜ਼ ਨੇ ਸੂਰਮਾ ਹਾਕੀ ਨੂੰ ਪੈਨਲਟੀ ਸ਼ੂਟਆਊਟ ’ਚ ਹਰਾਇਆ

Wednesday, Jan 22, 2025 - 01:18 PM (IST)

ਓਡਿਸ਼ਾ ਵਾਰੀਅਰਜ਼ ਨੇ ਸੂਰਮਾ ਹਾਕੀ ਨੂੰ ਪੈਨਲਟੀ ਸ਼ੂਟਆਊਟ ’ਚ ਹਰਾਇਆ

ਰਾਂਚੀ– ਓਡਿਸ਼ਾ ਵਾਰੀਅਰਜ਼ ਨੇ ਮੰਗਲਵਾਰ ਨੂੰ ਮਹਿਲਾ ਹੀਰੋ ਹਾਕੀ ਇੰਡੀਆ ਲੀਗ (ਐੱਚ.ਅਾਈ. ਐੱਲ.) 2024-25 ਵਿਚ ਜੇ. ਐੱਸ. ਡਬਲਯੂ. ਸੂਰਮਾ ਹਾਕੀ ਕਲੱਬ ਦੇ ਪੈਨਲਟੀ ਸ਼ੂਟਆਊਟ ਵਿਚ 2-0 ਨਾਲ ਹਰਾ ਦਿੱਤਾ।

ਅੱਜ ਰਾਂਚੀ ਦੇ ਮਾਰੰਗ ਗੋਮਕੇ ਜੈਪਾਲ ਸਿੰਘ ਮੁੰਡਾ ਐਸਟ੍ਰੋ ਟਰੱਫ ਹਾਕੀ ਸਟੇਡੀਅਮ ਵਿਚ ਖੇਡੇ ਗਏ ਮੁਕਾਬਲੇ ਦੌਰਾਨ ਚਾਰ ਕੁਆਰਟਰਾਂ ਵਿਚ ਜ਼ੋਰਦਾਰ ਸੰਘਰਸ਼ ਦੇ ਬਾਵਜੂਦ ਨਿਰਧਾਰਿਤ ਸਮੇਂ ਵਿਚ ਦੋਵੇਂ ਟੀਮਾਂ ਗੋਲ ਨਹੀਂ ਕਰ ਸਕੀਆਂ। ਇਸ ਤੋਂ ਬਾਅਦ ਮੈਚ ਪੈਨਲਟੀ ਸ਼ੂਟਆਊਟ ਵੱਲ ਵਧਿਆ।

ਓਡਿਸ਼ਾ ਵਾਰੀਅਰਜ਼ ਲਈ ਸੋਨਿਕਾ ਤੇ ਕੈਟਲਿਨ ਨੋਬਸ ਨੇ ਪੈਨਲਟੀ ਸ਼ੂਟਆਊਟ ਵਿਚ ਗੋਲ ਕੀਤੇ ਜਦਕਿ ਜੋਸਲਿਨ ਬਾਟਰਮ ਨੇ ਵਿਰੋਧੀ ਟੀਮ ਦੀਆਂ ਗੋਲ ਕਰਨ ਦੀਆਂ ਕੋਸ਼ਿਸ਼ਾਂ ਨੂੰ ਅਸਫਲ ਕਰਦੇ ਹੋਏ ਆਪਣੀ ਟੀਮ ਲਈ ਬੋਨਸ ਅੰਕ ਹਾਸਲ ਕੀਤਾ।


author

Tarsem Singh

Content Editor

Related News