ਜੂਨੀਅਰ ਹਾਕੀ ਵਿਸ਼ਵ ਕੱਪ ਦੀ ਮੇਜ਼ਬਾਨੀ ਕਰੇਗਾ ਓਡੀਸ਼ਾ : ਪਟਨਾਇਕ

09/23/2021 8:29:22 PM

ਭੁਵਨੇਸ਼ਵਰ- ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਕਿਹਾ ਕਿ 24 ਨਵੰਬਰ ਤੋਂ ਪੰਜ ਦਸੰਬਰ ਤੱਕ ਪੁਰਸ਼ ਹਾਕੀ ਜੂਨੀਅਰ ਵਿਸ਼ਵ ਕੱਪ ਕਲਿੰਗਾ ਸਟੇਡੀਅਮ 'ਤੇ ਖੇਡਿਆ ਜਾਵੇਗਾ। ਇੱਥੇ ਇਕ ਸਮਾਰੋਹ 'ਚ ਉਨ੍ਹਾਂ ਨੇ ਕਿਹਾ ਕਿ ਹਾਕੀ ਇੰਡੀਆ ਨੇ ਹਾਲ ਹੀ ਵਿਚ ਓਡੀਸ਼ਾ ਸਰਕਾਰ ਤੋਂ 2 ਮਹੀਨੇ ਦੇ ਅੰਦਰ ਪੁਰਸ਼ ਹਾਕੀ ਜੂਨੀਅਰ ਵਿਸ਼ਵ ਕੱਪ ਦੀ ਮੇਜ਼ਬਾਨੀ ਵਿਚ ਮਦਦ ਮੰਗੀ ਸੀ। 

ਇਹ ਖ਼ਬਰ ਪੜ੍ਹੋ- ਲੈਅ 'ਚ ਚੱਲ ਰਹੀ ਆਸਟਰੇਲੀਆਈ ਬੱਲੇਬਾਜ਼ ਦੇ ਲੱਗੀ ਸੱਟ, ਭਾਰਤ ਵਿਰੁੱਧ ਖੇਡਣਾ ਸ਼ੱਕੀ


ਪਟਨਾਇਕ ਨੇ ਕਿਹਾ ਕਿ ਮਹਾਮਾਰੀ ਦੇ ਵਿਚ ਅਜਿਹੇ ਟੂਰਨਾਮੈਂਟ ਦੀ ਮੇਜ਼ਬਾਨੀ ਦੀ ਤਿਆਰੀ ਦੇ ਲਈ ਸਮਾਂ ਬਹੁਤ ਘੱਟ ਹੈ ਪਰ ਦੇਸ਼ ਦੀ ਵੱਕਾਰ 'ਤੇ ਸਵਾਲ ਹੈ ਤਾਂ ਅਸੀਂ ਸਹਿਮਤੀ ਬਣਾ ਲਈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਭਾਰਤੀ ਟੀਮ ਘਰੇਲੂ ਹਾਲਾਤ ਦਾ ਫਾਇਦਾ ਚੁੱਕ ਕੇ ਫਿਰ ਖਿਤਾਬ ਜਿੱਤੇਗੀ। ਪਟਨਾਇਕ ਨੇ ਟੂਰਨਾਮੈਂਟ ਦੇ ਲੋਕਾਂ ਅਤੇ ਟਰਾਫੀ ਦਾ ਵੀ ਉਦਘਾਟਨ ਕੀਤਾ। ਭਾਰਤ ਨੇ 2016 ਵਿਚ ਲਖਨਓ ਵਿਚ ਜੂਨੀਅਰ ਹਾਕੀ ਵਿਸ਼ਵ ਕੱਪ ਜਿੱਤਿਆ ਸੀ।

ਇਹ ਖ਼ਬਰ ਪੜ੍ਹੋ-  KKR v MI : ਕੋਲਕਾਤਾ ਨੇ ਟਾਸ ਜਿੱਤ ਕੇ ਕੀਤਾ ਗੇਂਦਬਾਜ਼ੀ ਦਾ ਫੈਸਲਾ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


Gurdeep Singh

Content Editor

Related News