ਜਿੱਤ ਨਾਲ ਓਡੀਸ਼ਾ ਨੇ ਪਲੇਆਫ ਦੀ ਉਮੀਦ ਕਾਇਮ ਰੱਖੀ

Saturday, Feb 15, 2020 - 10:57 AM (IST)

ਜਿੱਤ ਨਾਲ ਓਡੀਸ਼ਾ ਨੇ ਪਲੇਆਫ ਦੀ ਉਮੀਦ ਕਾਇਮ ਰੱਖੀ

ਭੁਵਨੇਸ਼ਵਰ— ਓਡੀਸ਼ਾ ਐੱਫ. ਸੀ. ਨੇ ਸ਼ੁੱਕਰਵਾਰ ਨੂੰ ਇੱਥੇ ਹੀਰੋ ਇੰਡੀਅਨ ਸੁਪਰ ਫੁੱਟਬਾਲ ਲੀਗ 'ਚ ਪੱਛੜਨ ਦੇ ਬਾਅਦ ਵਾਪਸੀ ਕਰਦੇ ਹੋਏ ਨਾਰਥਈਸਟ ਯੂਨਾਈਟਿਡ ਐੱਫ. ਸੀ. 'ਤੇ 2-1 ਨਾਲ ਜਿੱਤ ਹਾਸਲ ਕੀਤੀ ਅਤੇ ਪਲੇਆਫ 'ਚ ਪਹੁੰਚਣ ਦੀ ਉਮੀਦ ਕਾਇਮ ਰੱਖੀ। ਮਾਰਟਿਨ ਚਾਵੇਸ ਨੇ 24 ਮਿੰਟ 'ਚ ਮਹਿਮਾਨ ਟੀਮ ਨੂੰ ਬੜ੍ਹਤ ਦਿਵਾਈ ਪਰ ਓਡੀਸ਼ਾ ਨੇ ਦੂਜੇ ਹਾਫ 'ਚ ਦੋ ਗੋਲ ਨਾਲ ਵਾਪਸੀ ਕੀਤੀ। ਓਡੀਸ਼ਾ ਲਈ ਮੈਨੁਅਲ ਓਨਵੂ ਨੇ 46ਵੇਂ ਅਤੇ ਮਾਰਟਿਨ ਪੇਰੇਜ ਗੁਈਡੇਸ ਨੇ 72ਵੇਂ ਮਿੰਟ 'ਚ ਗੋਲ ਦਾਗੇ। ਇਸ ਜਿੱਤ ਨਾਲ ਓਡੀਸ਼ਾ ਦੀ ਟੀਮ ਪੰਜਵੇਂ ਸਥਾਨ 'ਤੇ ਪਹੁੰਚ ਗਈ ਅਤੇ ਉਸ ਕੋਲ ਪਲੇਆਫ 'ਚ ਕੁਆਲੀਫਾਈ ਕਰਨ ਲਈ ਇਕ ਹੋਰ ਮੌਕਾ ਹੈ। ਦੂਜੇ ਪਾਸੇ ਨਾਰਥ ਈਸਟ ਯੂਨਾਈਟਿਡ ਦੀ ਖ਼ਰਾਬ ਫਾਰਮ ਜਾਰੀ ਰਹੀ।  


author

Tarsem Singh

Content Editor

Related News