ਓਡਿਸ਼ਾ ਨੂੰ 20 ਦੌੜਾਂ ਨਾਲ ਹਰਾ ਦਿੱਲੀ ਨੇ ਸੁਪਰ ਲੀਗ ਲਈ ਕੀਤਾ ਕੁਆਲੀਫਾਈ

Monday, Nov 18, 2019 - 09:17 PM (IST)

ਓਡਿਸ਼ਾ ਨੂੰ 20 ਦੌੜਾਂ ਨਾਲ ਹਰਾ ਦਿੱਲੀ ਨੇ ਸੁਪਰ ਲੀਗ ਲਈ ਕੀਤਾ ਕੁਆਲੀਫਾਈ

ਸੂਰਤ— ਆਲਰਾਊਂਡਰ ਲਲਿਤ ਯਾਦਵ ਦੀਆਂ 3 ਵਿਕਟਾਂ ਨਾਲ ਦਿੱਲੀ ਨੇ ਸੋਮਵਾਰ ਨੂੰ ਇੱਥੇ ਸੱਯਦ ਮੁਸ਼ਤਾਕ ਅਲੀ ਟੀ-20 ਟੂਰਨਾਮੈਂਟ ਦੇ ਗਰੁੱਪ 'ਈ' ਮੈਚ 'ਚ ਓਡਿਸ਼ਾ ਨੂੰ 20 ਦੌੜਾਂ ਨਾਲ ਹਰਾ ਕੇ ਚੋਟੀ 'ਤੇ ਰਹਿੰਦੇ ਹੋਏ ਸੁਪਰ ਲੀਗ ਦੇ ਲਈ ਕੁਆਲੀਫਆਈ ਕੀਤਾ। ਦਿੱਲੀ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 6 ਵਿਕਟਾਂ 'ਤੇ 149 ਦੌੜਾਂ ਬਣਾਈਆਂ ਤੇ ਫਿਰ ਓਡਿਸ਼ਾ ਨੂੰ 18.1 ਓਵਰ 'ਚ 129 ਦੌੜਾਂ 'ਤੇ ਢੇਰ ਕਰ ਦਿੱਤਾ ਤੇ 20 ਦੌੜਾਂ ਨਾਲ ਜਿੱਤ ਹਾਸਲ ਕੀਤੀ। ਟੀਮ ਨੇ ਸੱਤ ਮੈਚਾਂ 'ਚ 22 ਅੰਕ ਹਾਸਲ ਕੀਤੇ। ਖਰਾਬ ਫਾਰਮ ਨਾਲ ਜੂਝ ਰਹੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਦਿੱਲੀ ਵਲੋਂ 33 ਗੇਂਦਾਂ 'ਚ ਤਿੰਨ ਚੌਕਿਆਂ ਤੇ ਇਕ ਛੱਕੇ ਦੀ ਮਦਦ ਨਾਲ 33 ਦੌੜਾਂ ਬਣਾਈਆਂ। ਸਲਾਮੀ ਬੱਲੇਬਾਜ਼ ਹਿਤੇਨ ਦਲਾਲ ਤੇ ਤੀਜੇ ਨੰਬਰ 'ਤੇ ਬੱਲੇਬਾਜ਼ੀ ਕਰਨ ਆਏ ਧਰੁਵ ਸ਼ੋਰੇ (26) ਵਧੀਆ ਸ਼ੁਰੂਆਤ ਕਰਨ 'ਚ ਅਸਫਲ ਰਹੇ। ਓਡਿਸ਼ਾ ਵਲੋਂ ਅਭੀਸ਼ੇਕ ਰਾਊਤ ਨੇ 21 ਦੌੜਾਂ 'ਤੇ 2 ਵਿਕਟਾਂ ਹਾਸਲ ਕੀਤੀਆਂ ਜਦਕਿ ਗੋਬਿੰਦਾ ਪੋਦਾਰ, ਸੂਰਯਕਾਂਤ, ਪਾਪੂ ਰਾਏ ਤੇ ਸ਼ੁਭਮ ਨਾਇਕ ਨੇ 1-1 ਵਿਕਟ ਹਾਸਲ ਕੀਤੀ।


author

Gurdeep Singh

Content Editor

Related News