NZ vs ENG : ਬਨਰਸ, ਡੇਨਲੀ ਤੇ ਸਟੋਕਸ ਦੇ ਅਰਧ ਸੈਂਕੜੇ

Thursday, Nov 21, 2019 - 08:51 PM (IST)

NZ vs ENG : ਬਨਰਸ, ਡੇਨਲੀ ਤੇ ਸਟੋਕਸ ਦੇ ਅਰਧ ਸੈਂਕੜੇ

ਮਾਊਂਟ ਮਾਨਗਨੁਈ— ਰੋਰੀ ਬਨਰਸ (52), ਜੋ ਡੇਨਲੀ (74) ਤੇ ਬੇਨ ਸਟੋਕਸ (ਅਜੇਤੂ 67) ਦੇ ਸ਼ਾਨਦਾਰ ਅਰਧ ਸੈਂਕੜਿਆਂ ਨਾਲ ਇੰਗਲੈਂਡ ਨੇ ਨਿਊਜ਼ੀਲੈਂਡ ਦੇ ਵਿਰੁੱਧ ਪਹਿਲੇ ਕ੍ਰਿਕਟ ਟੈਸਟ ਮੈਚ ਦੇ ਪਹਿਲੇ ਦਿਨ ਵੀਰਵਾਰ ਨੂੰ ਚਾਰ ਵਿਕਟਾਂ 'ਤੇ 241 ਦੌੜਾਂ ਬਣਾ ਲਈਆਂ ਹਨ। ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ ਤੇ 90 ਓਵਰ ਦੇ ਖੇਡ 'ਚ ਚਾਰ ਵਿਕਟਾਂ 'ਤੇ 241 ਦੌੜਾਂ ਬਣਾਈਆਂ। ਬਨਰਸ ਤੇ ਡਾਮਿਨਿਕ ਸਿਬਲੀ ਨੇ ਪਹਿਲੇ ਵਿਕਟ ਦੇ ਲਈ 52 ਦੌੜਾਂ ਜੋੜੀਆਂ। ਬਨਰਸ ਨੇ 138 ਗੇਂਦਾਂ ਦੀ ਪਾਰੀ 'ਚ 6 ਚੌਕਿਆਂ ਦੀ ਮਦਦ ਨਾਲ 52 ਦੌੜਾਂ ਦੀ ਪਾਰੀ ਖੇਡੀ। ਡੇਨਲੀ ਨੇ 181 ਗੇਂਦਾਂ 'ਚ 74 ਦੌੜਾਂ ਬਣਾਈਆਂ, ਜਿਸ 'ਚ 8 ਚੌਕੇ ਤੇ ਇਕ ਛੱਕਾ ਸ਼ਾਮਲ ਹੈ।

PunjabKesari
ਡੇਨਲੀ ਨੇ ਸਟੋਕਸ ਦੇ ਨਾਲ ਚੌਥੇ ਵਿਕਟ ਦੇ ਲਈ 83 ਦੌੜਾਂ ਦੀ ਸਾਂਝੇਦਾਰੀ ਕੀਤੀ। ਖੇਡ ਖਤਮ ਹੋਣ ਤਕ ਸਟੋਕਸ ਨੇ 114 ਗੇਂਦਾਂ 'ਚ 9 ਚੌਕਿਆਂ ਦੀ ਮਦਦ ਨਾਲ ਅਜੇਤੂ 67 ਦੌੜਾਂ ਤੇ ਓਲੀ ਪੋਪ 23 ਗੇਂਦਾਂ 'ਚ ਚਾਰ ਚੌਕਿਆਂ ਨਾਲ 18 ਦੌੜਾਂ ਬਣਾ ਕੇ ਕ੍ਰੀਜ਼ 'ਤੇ ਸਨ। ਕਪਤਾਨ ਜੋ ਰੂਟ 2 ਦੌੜਾਂ ਬਣਾ ਕੇ ਆਊਟ ਹੋਇਆ। ਕਾਲਿਨ ਡੀ ਗ੍ਰੈਂਡਹੋਮ ਨੇ 2 ਵਿਕਟਾਂ ਹਾਸਲ ਕੀਤੀਆਂ ।

PunjabKesari


author

Gurdeep Singh

Content Editor

Related News