NZ vs BAN, CWC 23 : ਬੰਗਲਾਦੇਸ਼ ਨੇ ਨਿਊਜ਼ੀਲੈਂਡ ਨੂੰ ਦਿੱਤਾ 246 ਦੌੜਾਂ ਦਾ ਟੀਚਾ
10/13/2023 6:07:01 PM
![](https://static.jagbani.com/multimedia/2023_10image_14_34_491087159jjhdf.jpg)
ਸਪੋਰਟਸ ਡੈਸਕ : ਨਿਊਜ਼ੀਲੈਂਡ ਅਤੇ ਬੰਗਲਾਦੇਸ਼ ਵਿਚਾਲੇ ਵਨਡੇ ਵਿਸ਼ਵ ਕੱਪ 2023 ਦਾ 11ਵਾਂ ਮੈਚ ਚੇਨਈ ਦੇ ਐੱਮਏ ਚਿਦੰਬਰਮ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਮੁਸ਼ਫਿਕੁਰ ਰਹੀਮ ਦੀ ਅਰਧ ਸੈਂਕੜੇ ਵਾਲੀ ਪਾਰੀ ਦੀ ਬਦੌਲਤ ਬੰਗਲਾਦੇਸ਼ ਨੇ ਨਿਊਜ਼ੀਲੈਂਡ ਨੂੰ 246 ਦੌੜਾਂ ਦਾ ਟੀਚਾ ਦਿੱਤਾ ਹੈ।
ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਬੰਗਲਾਦੇਸ਼ ਦੀ ਸ਼ੁਰੂਆਤ ਖਰਾਬ ਰਹੀ ਅਤੇ ਲਿਟਨ ਦਾਸ (0) ਪਹਿਲੀ ਹੀ ਗੇਂਦ 'ਤੇ ਆਊਟ ਹੋ ਗਿਆ। ਮੇਹਦੀ ਹਸਨ ਮਿਰਾਜ (30) ਅਤੇ ਤਨਜ਼ੀਦ ਹਸਨ (16) ਨੇ ਛੋਟੀ ਜਿਹੀ ਸਾਂਝੇਦਾਰੀ ਕੀਤੀ ਪਰ ਇਹ ਵੀ 40 ਦੌੜਾਂ 'ਤੇ ਟੁੱਟ ਗਈ। ਪਹਿਲਾਂ ਹਸਨ 7.6 ਓਵਰਾਂ ਵਿੱਚ ਅਤੇ ਫਿਰ ਮਿਰਾਜ 11.4 ਓਵਰਾਂ ਵਿੱਚ ਆਊਟ ਹੋਏ। ਇਸ ਤੋਂ ਬਾਅਦ ਨਜ਼ਮੁਲ ਹੁਸੈਨ ਸ਼ਾਂਤੋ 12.1 ਓਵਰਾਂ ਵਿੱਚ ਸਿਰਫ਼ 7 ਦੌੜਾਂ ਬਣਾ ਕੇ ਆਊਟ ਹੋ ਗਏ। 56/4 ਦੇ ਸਕੋਰ ਨਾਲ ਜਦੋਂ ਬੰਗਲਾਦੇਸ਼ ਦੀ ਸਥਿਤੀ ਸੁਸਤ ਹੁੰਦੀ ਨਜ਼ਰ ਆ ਰਹੀ ਸੀ ਤਾਂ ਮੁਸ਼ਫਿਕੁਰ ਰਹੀਮ ਅਤੇ ਸ਼ਾਕਿਬ ਅਲ ਹਸਨ ਨੇ 96 ਦੌੜਾਂ ਦੀ ਸਾਂਝੇਦਾਰੀ ਕੀਤੀ, ਜਿਸ ਨੇ ਫਿਰ ਤੋਂ ਚੰਗੇ ਸਕੋਰ ਦੀ ਉਮੀਦ ਜਗਾਈ। ਪਰ ਸ਼ਾਕਿਬ (3 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 51 ਗੇਂਦਾਂ 'ਤੇ 40 ਦੌੜਾਂ) ਦੇ 29.5 ਓਵਰਾਂ 'ਚ ਅਤੇ ਰਹੀਮ (6 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 75 ਗੇਂਦਾਂ 'ਤੇ 66 ਦੌੜਾਂ) 35.5 ਓਵਰਾਂ 'ਚ ਮਹਿਮੂਦੁੱਲਾ (3 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 40 ਦੌੜਾਂ) ਦੇ ਆਊਟ ਹੋਣ ਤੋਂ ਬਾਅਦ ਉਮੀਦ ਨੂੰ ਬਰਕਰਾਰ ਰੱਖਿਆ ਅਤੇ 49 ਗੇਂਦਾਂ ਵਿੱਚ 2 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 41 ਦੌੜਾਂ ਬਣਾਈਆਂ। ਅੰਤ ਵਿੱਚ ਟੀਮ 9 ਵਿਕਟਾਂ ਗੁਆ ਕੇ 245 ਦੌੜਾਂ ਹੀ ਬਣਾ ਸਕੀ। ਸ਼ਾਬਿਕ ਅਤੇ ਰਹੀਮ ਤੋਂ ਇਲਾਵਾ ਕੋਈ ਵੀ ਬੱਲੇਬਾਜ਼ ਨਹੀਂ ਚੱਲ ਸਕਿਆ। ਦੂਜੇ ਪਾਸੇ ਨਿਊਜ਼ੀਲੈਂਡ ਲਈ ਲਾਕੀ ਫਰਗੂਸਨ ਨੇ 49 ਦੌੜਾਂ ਦੇ ਕੇ 3 ਵਿਕਟਾਂ ਲਈਆਂ ਜਦਕਿ ਟ੍ਰੇਂਟ ਬੋਲਟ ਨੇ 2 ਵਿਕਟਾਂ ਲਈਆਂ।
ਇਹ ਵੀ ਪੜ੍ਹੋ - CWC 23 : ਭਾਰਤ 'ਚ ਜਿੱਤਣਾ ਬਹੁਤ ਸਖ਼ਤ ਚੁਣੌਤੀ, ਇੰਗਲੈਂਡ ਦੇ ਆਲਰਾਊਂਡਰ ਕ੍ਰਿਸ ਵੋਕਸ ਦਾ ਵੱਡਾ ਬਿਆਨ
ਪਿੱਚ ਰਿਪੋਰਟ
ਚੇਨਈ ਦੇ ਐੱਮ.ਏ. ਚਿਦੰਬਰਮ ਸਟੇਡੀਅਮ ਦੀ ਸਤ੍ਹਾ ਆਪਣੀ ਸਪਿਨ-ਅਨੁਕੂਲ ਸਥਿਤੀਆਂ ਲਈ ਜਾਣੀ ਜਾਂਦੀ ਹੈ। ਹੌਲੀ ਪਿੱਚ ਸੰਭਵ ਹੋ ਸਕਦੀ ਹੈ ਅਤੇ ਅਜਿਹੀ ਪਿੱਚ 'ਤੇ ਬੱਲੇਬਾਜ਼ ਨਿਸ਼ਚਿਤ ਤੌਰ 'ਤੇ ਹੌਲੀ ਅਤੇ ਸਥਿਰ ਪਾਰੀ ਦੀ ਭਾਲ ਕਰਨਗੇ। ਪਹਿਲਾਂ ਗੇਂਦਬਾਜ਼ੀ ਕਰਨਾ ਸਮਝਦਾਰੀ ਵਾਲਾ ਫ਼ੈਸਲਾ ਹੋਵੇਗਾ।
ਮੌਸਮ
ਚੇਨਈ ਵਿੱਚ ਧੁੱਪ ਅਤੇ ਹਲਕੇ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ। 66 ਫ਼ੀਸਦੀ ਨਮੀ ਦੇ ਨਾਲ ਤਾਪਮਾਨ 33 ਡਿਗਰੀ ਸੈਲਸੀਅਸ ਦੇ ਆਸਪਾਸ ਰਹੇਗਾ। ਹਾਲਾਂਕਿ ਸ਼ਾਮ ਨੂੰ ਤਾਪਮਾਨ 28 ਡਿਗਰੀ ਦੇ ਆਸ-ਪਾਸ ਰਹੇਗਾ ਅਤੇ ਨਮੀ 78 ਫ਼ੀਸਦੀ ਤੱਕ ਵਧ ਜਾਵੇਗੀ।
ਪਲੇਇੰਗ 11
ਨਿਊਜ਼ੀਲੈਂਡ : ਡੇਵੋਨ ਕਾਨਵੇ, ਰਚਿਨ ਰਵਿੰਦਰ, ਕੇਨ ਵਿਲੀਅਮਸਨ (ਕਪਤਾਨ), ਡੇਰਿਲ ਮਿਸ਼ੇਲ, ਟਾਮ ਲੈਥਮ (ਵਿਕੇਟਕੀਪਰ), ਗਲੇਨ ਫਿਲਿਪਸ, ਮਾਰਕ ਚੈਪਮੈਨ, ਮਿਸ਼ੇਲ ਸੈਂਟਨਰ, ਮੈਟ ਹੈਨਰੀ, ਲਾਕੀ ਫਰਗੂਸਨ, ਟ੍ਰੇਂਟ ਬੋਲਟ।
ਬੰਗਲਾਦੇਸ਼ : ਲਿਟਨ ਦਾਸ, ਤਨਜੀਦ ਹਸਨ, ਨਜ਼ਮੁਲ ਹੁਸੈਨ ਸ਼ਾਂਤੋ, ਮੇਹਦੀ ਹਸਨ ਮਿਰਾਜ, ਸ਼ਾਕਿਬ ਅਲ ਹਸਨ (ਕਪਤਾਨ), ਮੁਸ਼ਫਿਕਰ ਰਹੀਮ (ਵਿਕਟਕੀਪਰ), ਤੌਹੀਦ ਹਰੀਦੌਏ, ਮਹਿਮੂਦੁੱਲਾ, ਤਸਕੀਨ ਅਹਿਮਦ, ਸ਼ਰੀਫੁਲ ਇਸਲਾਮ, ਮੁਸਤਫਿਜ਼ੁਰ ਰਹਿਮਾਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ