ਨਿਊਜ਼ੀਲੈਂਡ ਦੀ ਪੀ. ਐੱਮ. ਨੇ WTC ਦਾ ਖਿਤਾਬ ਜਿੱਤਣ 'ਤੇ ਟੀਮ ਨੂੰ ਦਿੱਤੀ ਵਧਾਈ
Thursday, Jun 24, 2021 - 11:39 PM (IST)
ਨਵੀਂ ਦਿੱਲੀ- ਵਿਸ਼ਵ ਟੈਸਟ ਚੈਂਪੀਅਨਸਿਪ ਦਾ ਖਿਤਾਬ ਜਿੱਤਣ ਤੋਂ ਬਾਅਦ ਨਿਊਜ਼ੀਲੈਂਡ ਕ੍ਰਿਕਟ ਟੀਮ ਦੀ ਵਿਸ਼ਵ ਭਰ 'ਚ ਸ਼ਲਾਘਾ ਅਤੇ ਵਧਾਈ ਸੰਦੇਸ਼ ਆ ਰਹੇ ਹਨ। ਇਸ ਜਿੱਤ ਤੋਂ ਬਾਅਦ ਨਿਊਜ਼ੀਲੈਂਡ ਦੀ ਪੀ. ਐੱਮ. ਜੈਸਿੰਡਾ ਅਰਡਰਨ ਨੇ ਵੀ ਨਿਊਜ਼ੀਲੈਂਡ ਕ੍ਰਿਕਟ ਟੀਮ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੇ ਦੇਸ਼ ਨੂੰ ਮਾਣ ਦਿਵਾਇਆ ਹੈ। ਕੇਨ ਵਿਲੀਅਮਸਨ ਦੀ ਕਪਤਾਨੀ ਵਾਲੀ ਟੀਮ ਨੇ ਰਿਜਰਵ ਡੇਅ ਦੇ ਦਿਨ ਭਾਰਤ ਨੂੰ 8 ਵਿਕਟਾਂ ਨਾਲ ਹਰਾ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ।
ਇਹ ਖ਼ਬਰ ਪੜ੍ਹੋ- ENG v SL : ਇੰਗਲੈਂਡ ਨੇ ਸ਼੍ਰੀਲੰਕਾ ਨੂੰ ਪਹਿਲੇ ਟੀ20 ਮੈਚ 'ਚ 8 ਵਿਕਟਾਂ ਨਾਲ ਹਰਾਇਆ
ਪੀ. ਐੱਮ. ਦੇ ਇਕ ਬਿਆਨ 'ਚ ਕਿਹਾ ਗਿਆ ਕਿ ਬਲੈਕਕੈਪ ਨੇ ਨਿਊਜ਼ੀਲੈਂਡ ਨੂੰ ਮਾਣ ਦਿਵਾਇਆ ਹੈ। ਇਹ ਇਕ ਟੀਮ ਦਾ ਆਪਣੇ ਖੇਡ ਅਤੇ ਵਿਸ਼ਵ ਪੱਧਰ ਦਾ ਸ਼ਾਨਦਾਰ ਪ੍ਰਦਰਸ਼ਨ ਸੀ। ਕੇਨ ਵਿਲੀਅਮਸਨ ਅਤੇ ਲੀਡਰਸ ਨੇ ਸ਼ਾਨਦਾਰ ਟੀਮ ਬਣਾਈ ਹੈ ਜੋ ਨਿਊਜ਼ੀਲੈਂਡ ਦੇ ਕਈ ਲੋਕਾਂ ਦੇ ਲਈ ਪ੍ਰੇਣਾ ਬਣ ਗਈ ਹੈ। ਉਨ੍ਹਾਂ ਨੇ ਕਿਹਾ ਕਿ ਕਈ ਸਾਲਾਂ 'ਚ ਅਸੀਂ ਇਕ ਟੀਮ ਅਤੇ ਟੀਮ ਸੱਭਿਆਚਾਰ ਦਾ ਵਿਕਾਸ ਦੇਖਿਆ ਹੈ, ਜਿਸ ਨੇ ਨਿਊਜ਼ੀਲੈਂਡ ਕ੍ਰਿਕਟ ਨੂੰ ਵਿਸ਼ਵ ਦੀਆਂ ਬੁਲੰਦੀਆਂ 'ਤੇ ਪਹੁੰਚਾਇਆ ਹੈ। ਅਸੀਂ ਟੀਮ ਦਾ ਘਰ 'ਚ ਸਵਾਗਤ ਕਰਨ ਅਤੇ ਉਸਦੀ ਸਫਲਤਾ ਦਾ ਜਸ਼ਨ ਮਨਾਉਣ ਦੇ ਲਈ ਉਤਸੁਕ ਹਾਂ।
ਇਹ ਖ਼ਬਰ ਪੜ੍ਹੋ- ਚੌਥਾ ਓਲੰਪਿਕ ਖੇਡਣ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰੀ ਬਣੇਗੀ ਸਾਨੀਆ
ਇਹ ਬਹੁਤ ਸਪੱਸ਼ਟ ਹੈ ਕਿ ਨਿਊਜ਼ੀਲੈਂਡ ਪਹੁੰਚਣ 'ਤੇ ਬਲੈਕਕੈਪਸ ਦਾ ਸ਼ਾਨਦਾਰ ਸਵਾਗਤ ਹੋਵੇਗਾ। ਆਖਿਕਾਰ ਉਹ ਸਭ ਤੋਂ ਲੰਬੇ ਸਵਰੂਪ ਦੇ ਪਹਿਲੇ ਵਿਸ਼ਵ ਚੈਂਪੀਅਨ ਬਣੇ। ਹਾਲਾਂਕਿ ਇਹ ਮਾਣ ਹਾਸਲ ਕਰਨਾ ਆਸਾਨ ਨਹੀਂ ਸੀ ਕਿਉਂਕਿ ਵਿਲੀਅਮਸਨ ਅਤੇ ਉਸਦੀ ਟੀਮ ਨੇ ਟਰਾਫੀ ਜਿੱਤਣ ਦੇ ਲਈ 2 ਸਾਲ ਦੀ ਸਖਤ ਮਿਹਨਤ ਕੀਤੀ ਸੀ। ਫਾਈਨਲ ਜਿੱਤਣਾ ਵੀ ਉਸਦੇ ਲਈ ਆਸਾਨ ਨਹੀਂ ਸੀ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।