ਐਜੂਕੇਸ਼ਨਲ ਫੁੱਟਬਾਲ ਅਤੇ ਕਬੱਡੀ ਲੀਗ ''ਚ ਸਹਿਯੋਗ ਕਰਨ ਵਾਲੇ NRI ਦਾ ਸਨਮਾਨ

Thursday, Mar 01, 2018 - 03:02 AM (IST)

ਐਜੂਕੇਸ਼ਨਲ ਫੁੱਟਬਾਲ ਅਤੇ ਕਬੱਡੀ ਲੀਗ ''ਚ ਸਹਿਯੋਗ ਕਰਨ ਵਾਲੇ NRI ਦਾ ਸਨਮਾਨ

ਜਲੰਧਰ- ਯੂਥ ਫੁੱਟਬਾਲ ਕਲੱਬ ਰੁੜਕਾ ਕਲਾਂ ਲੰਮੇ ਸਮੇਂ ਤੋਂ ਸਮਾਜ ਭਲਾਈ ਦਾ ਕੰਮ ਕਰ ਰਿਹਾ ਹੈ। ਪਿਛਲੇ ਦਿਨੀਂ ਕਲੱਬ ਵਲੋਂ ਹਰੇਕ ਸਾਲ ਕਰਵਾਈ ਜਾਂਦੀ ਐਜੂਕੇਸ਼ਨਲ ਫੁੱਟਬਾਲ ਅਤੇ ਕਬੱਡੀ ਲੀਗ ਦਾ ਸਮਾਪਤੀ ਸਮਾਰੋਹ ਕਰਵਾਇਆ ਗਿਆ।
ਜ਼ਿਕਰਯੋਗ ਹੈ ਕਿ ਇਹ ਲੀਗ 3 ਮਹੀਨੇ ਚੱਲੀ, ਜਿਸ 'ਚ 2000 ਤੋਂ ਵੱਧ ਖਿਡਾਰੀਆਂ ਨੇ ਹਿੱਸਾ ਲਿਆ। ਇਸ ਲੀਗ ਅਤੇ ਵਾਈ. ਐੱਫ. ਸੀ. ਦੇ ਹੋਰ ਕੰਮਾਂ ਵਿਚ ਪ੍ਰਵਾਸੀ ਭਾਰਤੀਆਂ, ਖੇਡਾਂ ਨੂੰ ਉਤਸ਼ਾਹਿਤ ਕਰਨ ਵਾਲੀਆਂ ਸੰਸਥਾਵਾਂ, ਸਪਾਂਸਰਾਂ, ਖਿਡਾਰੀਆਂ ਅਤੇ ਵਾਲੰਟੀਅਰਾਂ ਦੇ ਪੈਸੇ ਅਤੇ ਖੁਦ ਦਾ ਬਹੁਤ ਵੱਡਾ ਯੋਗਦਾਨ ਹੈ। ਇਨ੍ਹਾਂ ਸਭ ਦਾ ਵੱਡਮੁਲਾ ਸਹਿਯੋਗ ਦੇਣ ਲਈ ਹੋਟਲ ਕਬਾਨਾ, ਫਗਵਾੜਾ ਵਿਖੇ ਵਿਸ਼ੇਸ਼ ਧੰਨਵਾਦ ਸਮਾਰੋਹ ਉਲੀਕਿਆ ਗਿਆ, ਜਿਸ 'ਚ ਵੱਖ-ਵੱਖ ਦੇਸ਼ਾਂ ਤੋਂ ਆਏ ਐੱਨ. ਆਰ. ਆਈ. ਵੀਰਾਂ, ਕਲੱਬ ਮੈਂਬਰਾਂ, ਖਿਡਾਰੀਆਂ ਅਤੇ ਵਾਲੰਟੀਅਰਾਂ ਨੇ ਹਿੱਸਾ ਲਿਆ।
ਸਮਾਰੋਹ ਦੌਰਾਨ ਕਲੱਬ ਦੇ ਪ੍ਰਧਾਨ ਗੁਰਮੰਗਲ ਦਾਸ ਸੋਨੀ ਨੇ ਭਾਰਤ ਅਤੇ ਵਿਦੇਸ਼ਾਂ ਵਿਚ ਵਸਦੇ ਪ੍ਰਵਾਸੀ ਵੀਰਾਂ ਨੂੰ ਕਲੱਬ ਦੇ ਕੰਮਾਂ ਵਿਚ ਦਿੱਤੇ ਜਾ ਰਹੇ ਹਰ ਸੰਭਵ ਸਹਿਯੋਗ ਲਈ ਧੰਨਵਾਦ ਕਰਦਿਆਂ ਕਿਹਾ ਕਿ ਕਲੱਬ ਵੱਲੋਂ ਕੀਤੇ ਜਾ ਰਹੇ ਕੰਮਾਂ ਵਿਚ ਉਨ੍ਹਾਂ ਦਾ ਬਹੁਤ ਵੱਡਾ ਸਹਿਯੋਗ ਹੈ। ਕਲੱਬ ਵਲੋਂ ਇਨ੍ਹਾਂ ਵੀਰਾਂ ਦਾ ਯਾਦਗਾਰੀ ਚਿੰਨ੍ਹ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਸ ਸਮੇਂ ਬਲਜੀਤ ਸਿੰਘ ਸੰਧੂ ਯੂ. ਐੱਸ. ਏ., ਸੁਖਜੀਤ ਸਿੰਘ ਸੰਧੂ ਯੂ. ਐੱਸ. ਏ., ਦਿਲਬਾਗ ਸਿੰਘ ਸੰਧੂ ਯੂ. ਐੱਸ. ਏ., ਚਰਨਜੀਤ ਸਿੰਘ ਸੰਧੂ ਯੂ. ਐੱਸ. ਏ., ਭੁਪਿੰਦਰ ਸਿੰਘ ਵਿਰਕ ਯੂ. ਐੱਸ. ਏ., ਸਤਨਾਮ ਸੰਧੂ ਕੈਨੇਡਾ, ਜਸਵੰਤ ਸਿੰਘ ਸੰਧੂ, ਬਲਵੀਰ ਸੰਧੂ ਕੈਨੇਡਾ, ਕੁਲਵਿੰਦਰ ਸਿੰਘ ਕਾਲਾ, ਮਨਿੰਦਰ ਸਿੰਘ ਯੂ. ਐੱਸ. ਏ., ਚਰਨਜੀਤ ਸੰਧੂ ਯੂ. ਕੇ., ਬਲਦੀਸ਼ ਸਿੰਘ ਸੰਧੂ ਯੂ. ਕੇ.,  ਕੈਵਿਨ ਸੰਧੂ ਕੈਨੇਡਾ, ਬਲਦੇਵ ਸਿੰਘ ਕੈਨੇਡਾ ਅਤੇ ਕੁਲਵੰਤ ਬੰਟੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।


Related News