ਐੱਨ. ਆਰ. ਏ. ਆਈ. ਨੂੰ ਸਰਵਸ੍ਰੇਸ਼ਠ ਸਪੋਰਟਸ ਫੈੱਡਰੇਸ਼ਨ ਐਵਾਰਡ

Thursday, Mar 28, 2019 - 06:46 PM (IST)

ਐੱਨ. ਆਰ. ਏ. ਆਈ. ਨੂੰ ਸਰਵਸ੍ਰੇਸ਼ਠ ਸਪੋਰਟਸ ਫੈੱਡਰੇਸ਼ਨ ਐਵਾਰਡ

ਨਵੀਂ ਦਿੱਲੀ—ਭਾਰਤੀ ਰਾਸ਼ਟਰੀ ਰਾਈਫਲ ਸੰਘ (ਐੱਨ. ਆਰ. ਏ. ਆਈ.) ਨੂੰ ਉਦਯੋਗ ਸੰਗਠਨ ਐਮੋਚੈਮ ਵਲੋਂ ਸਰਵਸ੍ਰੇਸ਼ਠ ਸੰਗਠਨ ਦਾ ਪੁਰਸਕਾਰ ਦਿੱਤਾ ਗਿਆ ਹੈ। ਸਪੋਰਟਸ ਐਕਸੀਲੈਂਸ ਐਵਾਰਡ 30 ਵੱਖ-ਵੱਖ ਵਰਗਾਂ ਵਿਚ ਵੰਡੇ ਗਏ। ਐੱਨ. ਆਰ. ਏ. ਆਈ. ਦੇ ਮੁਖੀ ਰਣਇੰਦਰ ਸਿੰਘ ਨੇ ਕਿਹਾ, ''ਦੇਸ਼ ਵਿਚ ਨਿਸ਼ਾਨੇਬਾਜ਼ੀ ਖੇਡ ਲਈ ਇਹ ਇਕ ਬਿਹਤਰੀਨ ਸੰਸਥਾ ਹੈ ਤੇ ਇਹ ਐਵਾਰਡ ਉਸਦੀਆਂ ਲਗਾਤਰ ਉਪਲਬੱਧੀਆਂ ਦਾ ਨਤੀਜਾ ਹੈ

ਚੰਗੀ ਗੱਲ ਹੈ ਕਿ ਸਾਡੇ ਨਿਸ਼ਾਨੇਬਾਜ਼ ਵੀ ਲਗਾਤਾਰ ਚੰਗਾ ਕਰ ਰਿਹਾ ਹੈ ਤੇ ਤਾਈਪੇ ਵਿਚ ਚੱਲ ਰਹੀ ਪ੍ਰਤੀਯੋਗਿਤਾ ਵਿਚ ਵੀ ਉਸਦਾ ਪ੍ਰਦਰਸ਼ਨ ਸ਼ਲਾਘਾਯੋਗ ਰਿਹਾ ਹੈ।'' ਐੱਨ. ਆਰ. ਏ. ਆਈ. ਵਲੋਂ ਸੰਗਠਨ ਦੇ ਸਕੱਤਰ ਰਾਜੀਵ ਭਾਟੀਆ ਤੇ ਜਨਰਲ ਸਕੱਤਰ ਡੀ. ਪੀ. ਐੱਸ. ਰਾਓ ਨੇ ਇਹ ਪੁਰਸਕਾਰ ਹਾਸਲ ਕੀਤਾ।


Related News