ਹੁਣ ਇਸ ਰੂਪ ''ਚ ਕ੍ਰਿਕਟ ਦੀ ਨਵੀਂ ਪਾਰੀ ਸ਼ੁਰੂ ਕਰਨਾ ਚਾਹੁੰਦੈ ਯੁਵਰਾਜ

05/19/2020 1:38:32 PM

ਸਪੋਰਟਸ ਡੈਸਕ : ਭਾਰਤੀ ਟੀਮ ਨੂੰ 2 ਵਰਲਡ ਕੱਪ ਜਿਤਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਯੁਵਰਾਜ ਸਿੰਘ ਨੇ ਹੁਣ ਭਵਿੱਖ ਦੇ ਆਪਣੇ ਪਲਾਨ ਨੂੰ ਲੈ ਕੇ ਖੁਲਾਸਾ ਕੀਤਾ ਹੈ। ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਯੁਵਰਾਜ ਸਿੰਘ ਹੁਣ ਕੋਚ ਦੇ ਰੂਪ 'ਚ ਆਪਣੀ ਨਵੀਂ ਪਾਰੀ ਸ਼ੁਰੂ ਕਰਨਾ ਚਾਹੁੰਦੇ ਹਨ।

PunjabKesari

ਇੰਗਲੈਂਡ ਦੇ ਸਾਬਕਾ ਸਟਾਰ ਬੱਲੇਬਾਜ਼ ਕੇਵਿਨ ਪੀਟਰਸਨ ਦੇ ਨਾਲ ਇੰਸਟਾਗ੍ਰਾਮ 'ਤੇ ਗੱਲ ਕਰਦਿਆਂ ਯੁਵਰਾਜ ਸਿੰਘ ਨੇ ਕਿਹਾ ਕਿ ਮੈਂ ਕੁਮੈਂਟਰੀ ਤੋਂ ਜ਼ਿਆਦਾ ਕੋਚਿੰਗ ਵਿਚ ਦਿਲਚਸਪ ਹਾਂ। ਇਸ ਦੌਰਾਨ ਉਸ ਨੇ ਕਿਹਾ ਕਿ ਉਹ ਕੋਚ ਦੇ ਰੂਪ 'ਚ ਖਿਡਾਰੀਆਂ ਦੀ ਮਾਨਸਿਕਤਾ 'ਤੇ ਕੰਮ ਕਰ ਸਕਦੇ ਹਨ। ਖਾਸਕਰ ਵਨ ਡੇ ਅਤੇ ਟੀ-20 ਕ੍ਰਿਕਟ ਫਾਰਮੈਟ ਵਿਚ ਜਿਸ ਵਿਚ ਉਸ ਨੂੰ ਦਹਾਕਿਆਂ ਤੋਂ ਮਹਾਰਤ ਹਾਸਲ ਹੈ।

PunjabKesari

ਭਾਰਤੀ ਟੀਮ ਨੂੰ ਟੀ-20 ਵਰਲਡ ਕੱਪ 2007 ਅਤੇ ਵਨ ਡੇ ਵਰਲਡ ਕੱਪ 2011 ਜਿਤਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਯੁਵਰਾਜ ਨੇ ਕਿਹਾ ਕਿ ਮੈਂ ਸ਼ਾਇਦ ਮੈਂਟਰ ਦੇ ਤੌਰ 'ਤੇ ਸ਼ੁਰੂਆਤ ਕਰ ਸਕਦਾ ਹਾਂ ਅਤੇ ਜੇਕਰ ਇਹ ਚੰਗਾ ਰਿਹਾ ਤਾਂ ਫੁਲ ਟਾਈਮ ਕੋਚਿੰਗ। ਯੁਵਰਾਜ ਸਿੰਘ ਦੇ ਨਾਂ ਟੀ-20 ਕ੍ਰਿਕਟ ਵਿਚ 2 ਵਰਲਡ ਕੱਪ ਰਿਕਾਡ ਦਰਜ ਹਨ। ਉਸ ਦੇ ਨਾਂ ਸਭ ਤੋਂ ਤੇਜ਼ ਅਰਧ ਸੈਂਕੜਾ ਬਣਾਉਣ ਦੇ ਨਾਲ ਹੀ ਇਕ ਓਵਰ ਵਿਚ ਲਗਾਤਾਰ 6 ਛੱਕੇ ਲਗਾਉਣ ਦਾ ਵੀ ਵਰਲਡ ਰਿਕਾਰਡ ਦਰਜ ਹੈ।


Ranjit

Content Editor

Related News