ਹੁਣ ਪੌਪ ਸਿੰਗਰ ਨਿਕੀ ਮਿਨਾਜ ਨਾਲ ਜੁੜਿਆ ਰੈਸਰ ਲੂਈਸ ਹੈਮਿਲਟਨ ਦਾ ਨਾਂ
Sunday, Sep 30, 2018 - 07:55 PM (IST)

ਜਲੰਧਰ : ਫਾਰਮੂਲਾ ਵਨ ਰੇਸਰ ਲੂਈਸ ਹੈਮਿਲਟਨ ਨੂੰ ਹੁਣ ਪੌਪ ਸਿੰਗਰ ਨਿਕੀ ਮਿਨਾਜ ਨਾਲ ਰਿਲੇਸ਼ਨਸ਼ਿਪ ਵਿਚ ਦੇਖਿਆ ਜਾ ਰਿਹਾ ਹੈ। ਦਰਅਸਲ ਬੀਤੇ ਦਿਨੀਂ ਦੋਵਾਂ ਦੀ ਦੁਬਈ ਵਿਚ ਇਕ ਚਾਰ-ਪਹੀਆਂ ਵਾਲੀ ਬਾਈਕ 'ਤੇ ਸਵਾਰੀ ਕਰਦਿਆਂ ਦੀ ਫੋਟੋ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ। ਇਸ ਵਿਚ ਨਿਕੀ ਜਿਸ ਤਰ੍ਹਾਂ ਬਾਈਕ 'ਤੇ ਬੈਠੀ ਸੀ ਤੇ ਹੈਮਿਲਟਨ ਉਸਦੇ ਨਾਲ ਦਿਸ ਰਿਹਾ ਹੈ, ਸਾਫ ਦਰਸਾਉਂਦਾ ਹੈ ਕਿ ਦੋਵਾਂ ਵਿਚ ਬਹੁਤ ਕੁਝ ਚੱਲ ਰਿਹਾ ਹੈ। ਨਿਕੀ ਨੇ ਆਪਣੀ ਪੋਸਟ ਵਿਚ ਵੀ ਹੈਮਿਲਟਨ ਦਾ ਜ਼ਿਕਰ ਕੀਤਾ ਹੈ।
ਦੱਸਿਆ ਜਾ ਰਿਹਾ ਹੈ ਕਿ ਨਿਕੀ ਤੇ ਹੈਮਿਲਟਨ ਕਰੀਬ 2 ਮਹੀਨਿਆਂ ਤੋਂ ਕਈ ਹੋਟਲਾਂ ਤੇ ਦੂਜੇ ਸਥਾਨ 'ਤੇ ਇਕੱਠੇ ਦੇਖੇ ਜਾ ਚੁੱਕੇ ਹਨ। ਹੈਮਿਲਟਨ ਦਾ ਇਸ ਤੋਂ ਪਹਿਲਾਂ ਅਮਰੀਕੀ ਪੌਪ ਸਟਾਰ ਨਿਕੋਲ ਸ਼ੇਰਜਿੰਗਰ ਨਾਲ ਕਰੀਬ 8 ਸਾਲ ਤਕ ਰਿਲੇਸ਼ਨ ਚੱਲਿਆ ਸੀ। 2 ਸਾਲ ਪਹਿਲਾਂ ਜਦੋਂ ਇਹ ਰਿਸ਼ਤਾ ਟੁੱਟਾ ਤਾਂ ਹੈਮਿਲਟਨ ਦਾ ਕਈ ਨਾਮੀ ਮਾਡਲਾਂ ਤੇ ਸਿੰਗਰਾਂ ਨਾਲ ਨਾਂ ਜੋੜਿਆ ਗਿਆ। ਹੁਣ ਇਸ ਲਿਸਟ ਵਿਚ ਨਿਕੀ ਮਿਨਾਜ ਨਵਾਂ ਨਾਂ ਹੈ।
ਜ਼ਿਕਰਯੋਗ ਹੈ ਕਿ ਹੈਮਿਲਟਨ ਬੀਤੇ ਦਿਨੀਂ ਤਦ ਤਰਚਾ ਵਿਚ ਆ ਗਿਆ ਸੀ, ਜਦੋਂ 26 ਸਾਲਾ ਮਾਡਲ ਵੈਰੋਨਿਕਾ ਵਾਲ ਨੇ ਕਹਿ ਦਿੱਤਾ ਸੀ ਕਿ ਹੈਮਿਲਟਨ ਦੋਹਰੀ ਸ਼ਖ਼ਸੀਅਤ ਦਾ ਮਾਲਕ ਹੈ। ਮਾਡਲ ਦਾ ਦਾਅਵਾ ਹੈ ਕਿ ਹੈਮਿਲਟਨ ਆਪਣੀ ਸਾਬਕਾ ਪ੍ਰੇਮਿਕਾ ਨਿਕੋਲ ਨਾਲ ਅਕਸਰ ਬਦਤਮੀਜ਼ੀ ਨਾਲ ਪੇਸ਼ ਆਉਂਦਾ ਸੀ। ਇਹ ਹੀ ਵੱਡਾ ਕਾਰਨ ਸੀ ਕਿ ਦੋਵੇਂ ਵੱਖ ਹੋ ਗਏ।