ਕਰੀਅਰ ਦੀ 900ਵੀਂ ਜਿੱਤ ਦੇ ਨਾਲ ਨੋਵਾਕ ਜੋਕੋਵਿਚ ਆਸਟਰੇਲੀਅਨ ਓਪਨ ਦੇ ਦੂਜੇ ਦੌਰ 'ਚ ਪੁੱਜੇ

01/21/2020 1:50:30 PM

ਸਪੋਰਟਸ ਡੈਸਕ— ਮੌਜੂਦਾ ਚੈਂਪੀਅਨ ਸਰਬੀਆਈ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਨੇ ਕਰੀਅਰ ਦੀ ਆਪਣੀ 900ਵੀਂ ਮੈਚ ਜਿਤ ਦੇ ਨਾਲ ਸੋਮਵਾਰ ਨੂੰ ਜਾਰੀ ਸਾਲ ਦੇ ਪਹਿਲੇ ਗਰੈਂਡ ਸਲੈਮ ਆਸਟਰੇਲੀਅਨ ਓਪਨ 'ਚ ਜੇਤੂ ਸ਼ੁਰੂਆਤ ਕਰਦੇ ਹੋਏ ਦੂਜੇ ਦੌਰ 'ਚ ਪ੍ਰਵੇਸ਼ ਕਰ ਲਿਆ। ਵਰਲਡ ਨੰਬਰ-2 ਜੋਕੋਵਿਕ ਨੇ ਵਰਲਡ ਨੰਬਰ-35 ਜਰਮਨੀ ਦੇ ਜੇਨ ਲੇਨਾਰਡ ਸਟਰਫ ਨੂੰ ਚਾਰ ਸੈੱਟ ਤਕ ਚਲੇ ਮੁਕਾਬਲੇ 'ਚ 7-6,6-2,2-6,6-1 ਨਾਲ ਹਰਾ ਕੇ ਅਗਲੇ ਦੌਰ 'ਚ ਪ੍ਰਵੇਸ਼ ਕੀਤਾ। ਸਰਬੀਆਈ ਖਿਡਾਰੀ ਨੇ ਦੋ ਘੰਟੇ 26 ਮਿੰਟ 'ਚ ਜਾ ਕੇ ਇਹ ਮੁਕਾਬਲਾ ਆਪਣੇ ਨਾਂ ਕੀਤਾ। ਆਪਣੇ 8ਵੇਂ ਆਸਟਰੇਲੀਅਨ ਓਪਨ ਖਿਤਾਬ ਦੀ ਭਾਲ 'ਚ ਲੱਗੇ ਜਾਕੋਵਿਕ ਦੀ ਇਹ ਟੂਰਨਾਮੈਂਟ 'ਚ ਇਹ 69ਵੀਂ ਜਿੱਤ ਹੈ।

PunjabKesariਉਥੇ ਹੀ ਆਪਣੇ 21ਵੇਂ ਗਰੈਂਡਸਲੈਮ ਖਿਤਾਬ ਨੂੰ ਹਾਸਲ ਕਰਨ 'ਚ ਲੱਗੇ 38 ਸਾਲ ਦਾ ਫੈਡਰਰ ਨੇ ਅਮਰੀਕਾ ਦੇ ਸਟੀਵ ਜਾਨਸਨ ਨੂੰ 6-3,6-2, 6-2 ਨਾਲ ਹਰਾ ਕੇ ਆਸਟਰੇਲੀਅਨ ਓਪਨ ਦੇ ਪੁਰਸ਼ ਸਿੰਗਲਜ਼ ਦੇ ਦੂਜੇ ਦੌਰ 'ਚ ਜਗ੍ਹਾ ਬਣਾਈ। ਫੈਡਰਰ ਨੇ ਟੂਰਨਾਮੈਂਟ ਤੋਂ ਪਹਿਲਾਂ ਕਿਹਾ ਸੀ ਕਿ ਉਨ੍ਹਾਂ ਨੂੰ ਆਸਟਰੇਲੀਅਨ ਓਪਨ ਤੋਂ ਜ਼ਿਆਦਾ ਉਮੀਦਾਂ ਨਹੀਂ ਹਨ ਕਿਉਂਕਿ ਆਪਣੇ ਪਰਿਵਾਰ ਦੇ ਨਾਲ ਸਮਾਂ ਗੁਜ਼ਾਰਨ ਦੇ ਕਾਰਨ ਉਹ ਏ. ਟੀ. ਪੀ. ਕੱਪ 'ਚ ਹਿੱਸਾ ਨਹੀਂ ਲੈ ਸਕੇ ਸਨ।


Related News