ਵਿਸ਼ਵ ਦੇ ਨੰਬਰ 1 ਖਿਡਾਰੀ ਨੋਵਾਕ ਜੋਕੋਵਿਚ ਪੈਰਿਸ ਮਾਸਟਰਜ਼ ਦੇ ਫਾਈਨਲ 'ਚ
Sunday, Nov 03, 2019 - 05:27 PM (IST)

ਸਪੋਰਟਸ ਡੈਸਕ— ਸਰਬੀਆ ਦੇ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਪੈਰਿਸ ਮਾਸਟਰਜ਼ ਦੇ ਫਾਈਨਲ 'ਚ ਪਹੁੰਚ ਗਏ ਹਨ. ਵਰਲਡ ਦੇ ਨੰਬਰ-1 ਖਿਡਾਰੀ ਜੋਕੋਵਿਚ ਛੇਵੀਂ ਵਾਰ ਇਸ ਟੂਰਨਾਮੈਂਟ ਦਾ ਫਾਈਨਲ ਖੇਡਣਗੇ। ਟਾਪ ਸੀਡ ਜੋਕੋਵਿਚ ਨੇ ਬੁਲਗਾਰੀਆ ਦੇ ਗਰਿਗੋਰ ਦਿਮਿਤਰੋਵ ਨੂੰ 7-6, 6-4 ਨਾਲ ਹਰਾਇਆ। 4 ਵਾਰ ਦੇ ਸਾਬਕਾ ਚੈਂਪੀਅਨ ਜੋਕੋਵਿਚ ਫਾਈਨਲ 'ਚ ਕੈਨੇਡਾ ਦੇ ਡੇਨਿਸ ਸ਼ਾਪੋਵਾਲੋਵ ਨਾਲ ਮੁਕਾਬਲਾ ਕਰਣਗੇ।
ਸ਼ਾਪੋਵਾਲੋਵ ਨੂੰ ਸੈਮੀਫਾਈਨਲ 'ਚ ਸਪੇਨ ਦੇ ਰਾਫੇਲ ਨਡਾਲ ਨਾਲ ਮੈਚ ਹੋਣਾ ਸੀ ਪਰ ਨਡਾਲ ਵਾਰਮ-ਅਪ ਦੌਰਾਨ ਜ਼ਖਮੀ ਹੋ ਗਏ ਅਤੇ ਸੈਮੀਫਾਈਨਲ ਤੋਂ ਹੱਟ ਗਏ। ਇਹ ਸ਼ਾਪੋਵਾਲੋਵ ਦਾ ਪਹਿਲਾ ਮਾਸਟਰਜ਼ 1000 ਫਾਈਨਲ ਹੈ। ਜੋਕੋਵਿਚ 50ਵਾਂ ਏ. ਟੀ. ਪੀ ਮਾਸਟਰਜ਼ 1000 ਫਾਈਨਲ ਖੇਡਣਗੇ। ਇਹ ਉਨ੍ਹਾਂ ਦਾ ਇਸ ਸਾਲ ਦਾ ਛੇਵਾਂ ਅਤੇ ਓਵਰਆਲ 111ਵਾਂ ਫਾਈਨਲ ਹੈ। ਨਡਾਲ ਦੇ ਹੱਟਣ ਦੇ ਨਾਲ ਜੋਕੋਵਿਚ ਇਸ ਸਾਲ ਦਾ ਅੰਤ ਰੈਂਕਿੰਗ 'ਚ ਨੰਬਰ-1 ਸਥਾਨ 'ਤੇ ਰਹਿ ਕੇ ਕਰਣਗੇ।