ਮੈਚ ਦੌਰਾਨ ਬਿਜਲੀ ਖਰਚ ਕਰਨ ''ਤੇ ਜੋਕੋਵਿਚ ਨੇ ਕੀਤਾ ਵਿਰੋਧ, ਸਮਰਥਨ ''ਚ ਉਤਰੇ ਦਰਸ਼ਕ
Saturday, Jan 19, 2019 - 05:15 PM (IST)

ਮੈਲਬੋਰਨ— ਦੁਨੀਆ ਦੇ ਨੰਬਰ ਕਿ ਖਿਡਾਰੀ ਸਰਬੀਆ ਦੇ ਨੋਵਾਕ ਜੋਕੋਵਿਚ ਨੇ ਕੈਨੇਡਾ ਦੇ ਡੇਨਿਸ ਸ਼ਾਪੋਵਾਲੋਵ ਨੁੰ ਹਰਾ ਕੇ ਆਸਟਰੇਲੀਅਨ ਓਪਨ ਦੇ ਚੌਥੇ ਦੌਰ 'ਚ ਪ੍ਰਵੇਸ਼ ਕਰ ਲਿਆ ਹੈ। ਜੋਕੋਵਿਚ ਨੇ ਕੈਨੇਡੀਆਈ ਖਿਡਾਰੀ ਨੂੰ 6-3, 6-4, 4-6, 6-0 ਨਾਲ ਹਰਾਇਆ। ਜੋਕੋਵਿਚ ਕੋਰਟ 'ਤੇ ਮੌਜੂਦ ਹੋਵੇ ਅਤੇ ਸਾਰਾ ਸਟੇਡੀਅਮ ਤਾੜੀਆਂ ਨਾਲ ਨਾ ਗੂੰਜੇ ਸ਼ਾਇਦ ਅਜਿਹਾ ਸੰਭਵ ਨਹੀਂ ਹੈ, ਪਰ ਇਸ ਵਾਰ ਤਾੜੀਆਂ ਉਨ੍ਹਾਂ ਦੀ ਜਿੱਤ ਦੇ ਨਾਲ-ਨਾਲ ਬਿਨਾ ਮਤਲਬ ਖਰਚ ਹੋ ਰਹੀ ਬਿਜਲੀ ਦਾ ਵਿਰੋਧ ਕਰਨ ਲਈ ਵੱਜੀਆਂ।
ਦਰਅਸਲ ਜਦੋਂ ਜੋਕੋਵਿਚ ਨੇ ਡੇਨਿਸ 'ਤੇ ਦੋ ਸੈੱਟ ਦੀ ਬੜ੍ਹਤ ਬਣਾ ਲਈ ਸੀ। ਇਸ ਤੋਂ ਬਾਅਦ ਕੋਰਟ ਦੀ ਲਾਈਟਸ ਓਨ ਹੋ ਗਈ ਜਿਸ ਨਾਲ 14 ਵਾਰ ਦੇ ਗ੍ਰੈਂਡਸਲੈਮ ਖਿਡਾਰੀ ਜੋਕੋਵਿਚ ਨਾਰਾਜ਼ ਹੋ ਗਏ। ਉਨ੍ਹਾਂ ਦਾ ਕਹਿਣਾ ਸੀ ਕਿ ਕੁਦਰਤੀ ਰੌਸ਼ਨੀ ਕਾਫੀ ਹੈ। ਇਸ ਤੋਂ ਬਾਅਦ ਜੋਕੋਵਿਚ ਨੇ ਕੁਰਸੀ ਅੰਪਾਇਰ ਤੋਂ ਇਸ ਬਾਰੇ ਪੁੱਛਿਆ, ਹਾਲਾਂਕਿ ਇਸ ਤੋਂ ਬਾਅਦ ਜੋਕੋਵਿਚ ਵਾਪਸ ਪਰਤ ਆਏ ਅਤੇ ਜਿੱਤ ਦਰਜ ਕੀਤੀ। ਪਰ ਮੈਚ ਦੇ ਬਾਅਦ ਜਿਮ ਕੂਰੀਅਰ ਨੇ ਜਦੋਂ ਉਨ੍ਹਾਂ ਤੋਂ ਲਾਈਟਸ ਬਾਰੇ ਪੁੱਛਿਆ ਤਾਂ ਜੋਕੋਵਿਚ ਨੇ ਕਿਹਾ ਕਿ ਕੀ ਤੁਸੀਂ ਅਸਲ 'ਚ ਜਾਣਨਾ ਚਾਹੁੰਦੇ ਹੋ। ਇਸ ਤੋਂ ਬਾਅਦ ਇਸ ਦਿੱਗਜ ਖਿਡਾਰੀ ਨੇ ਕਿਹਾ ਕਿ ਸ਼ਾਮ 5 ਵਜੇ ਦੇ ਕਰੀਬ ਇੱਥੇ ਲਾਈਟਸ ਓਨ ਕਰਨ ਦਾ ਕੋਈ ਮਤਲਬ ਨਹੀਂ ਹੈ। ਇਸ ਤੋਂ ਬਾਅਦ ਫੈਂਸ ਨੇ ਤਾੜੀ ਵਜਾ ਕੇ ਜੋਕੋਵਿਚ ਦੀ ਸ਼ਲਾਘਾ ਕੀਤੀ। ਇਸ 'ਤੇ ਜੋਕੋਵਿਚ ਨੇ ਦਰਸ਼ਕਾਂ ਨੂੰ ਪੁੱਛਿਆ ਕਿ ਤੁਸੀਂ ਲੋਕਾਂ ਨੇ ਗੇਂਦਾਂ ਨੂੰ ਚੰਗੀ ਤਰ੍ਹਾਂ ਦੇਖਿਆ ਜਿਸ ਤੋਂ ਬਾਅਦ ਪ੍ਰਸ਼ੰਸਕਾਂ ਨੇ ਇਕੋ ਆਵਾਜ਼ 'ਚ ਕਿਹਾ ਹਾਂ। ਇਸ ਤੋਂ ਬਾਅਦ ਜੋਕੋਵਿਚ ਨੇ ਵੀ ਮੁਸਕੁਰਾਉਂਦੇ ਹੋਏ ਕਿਹਾ ਕਿ ਮੈਂ ਵੀ ਉਸ ਨੂੰ ਚੰਗੀ ਤਰ੍ਹਾਂ ਦੇਖਿਆ।