ਜੋਕੋਵਿਚ ਨਵੇਂ ਸੈਸ਼ਨ ਦੀ ਸ਼ੁਰੂਆਤ ਬ੍ਰਿਸਬੇਨ ਜਦਕਿ ਨਡਾਲ ਪਰਥ ਤੋਂ ਕਰਨਗੇ

Monday, Sep 16, 2019 - 10:39 AM (IST)

ਸਿਡਨੀ— ਦੁਨੀਆ ਦੇ ਨੰਬਰ ਇਕ ਖਿਡਾਰੀ ਨੋਵਾਕ ਜੋਕੋਵਿਚ 2020 ਸੈਸ਼ਨ ਦੀ ਸ਼ੁਰੂਆਤ ਬ੍ਰਿਸਬੇਨ, ਰਾਫੇਲ ਨਡਾਲ ਪਰਥ ਜਦਕਿ ਰੋਜਰ ਫੈਡਰਰ ਸਿਡਨੀ 'ਚ ਕਨਰਗੇ। ਸੋਮਵਾਰ ਨੂੰ ਏ.ਟੀ.ਪੀ. ਕੱਪ ਦੇ ਡਰਾਅ ਦੇ ਬਾਅਦ ਇਹ ਤੈਅ ਹੋਇਆ। ਏ.ਟੀ.ਪੀ. ਕੱਪ ਨਵੀਂ ਵਿਸ਼ਵ ਟੈਨਿਸ ਟੀਮ ਪ੍ਰਤੀਯੋਗਿਤਾ ਹੈ। ਚੈਂਪੀਅਨਸ਼ਿਪ ਦਾ ਆਯੋਜਨ ਮੈਲਬੋਰਨ 'ਚ ਸਾਲ ਦੇ ਪਹਿਲੇ ਗ੍ਰੈਂਡਸਲੈਮ ਤੋਂ ਪਹਿਲਾਂ 3 ਤੋਂ 12 ਜਨਵਰੀ ਤਕ ਕੀਤਾ ਜਾਵੇਗਾ। ਇਸ ਪ੍ਰਤੀਯੋਗਿਤਾ 'ਚ 24 ਦੇਸ਼ ਹਿੱਸਾ ਲੈਣਗੇ ਜਿਨ੍ਹਾਂ ਨੂੰ 6 ਗਰੁੱਪਾਂ 'ਚ ਵੰਡਿਆ ਗਿਆ ਹੈ। ਮੈਚ ਦਾ ਆਯੋਜਨ ਸਿਡਨੀ, ਬ੍ਰਿਸਬੇਨ ਅਤੇ ਪਰਥ 'ਚ ਕੀਤਾ ਜਾਵੇਗਾ। ਹਰੇਕ ਟੀਮ 'ਚ ਪੰਜ ਖਿਡਾਰੀਆਂ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ।

ਰਾਊਂਡ ਰੋਬਿਨ ਪੜਾਅ ਦੇ ਬਾਅਦ ਟੀਮਾਂ ਨਾਕਆਊਟ 'ਚ ਜਗ੍ਹਾ ਬਣਾਉਣਗੀਆਂ। ਚੋਟੀ ਦੇ 30 'ਚ ਸ਼ਾਮਲ ਵਧੇਰੇ ਖਿਡਾਰੀਆਂ ਦੇ ਇਸ ਟੂਰਨਾਮੈਂਟ 'ਚ ਖੇਡਣ ਦੀ ਸੰਭਾਵਨਾ ਹੈ। ਹਰੇਕ ਮੁਕਾਬਲੇ 'ਚ ਦੋ ਸਿੰਗਲ ਅਤੇ ਇਕ ਡਬਲਜ਼ ਮੈਚ ਹੋਵੇਗਾ। ਸਿਡਨੀ 'ਚ ਡਰਾਅ ਦੇ ਬਾਅਦ ਜੋਕੋਵਿਚ ਦੀ ਸਰਬੀਆ ਦੀ ਟੀਮ ਨੂੰ ਬ੍ਰਿਸਬੇਨ 'ਚ ਫਰਾਂਸ, ਦੱਖਣੀ ਅਫਰੀਕਾ, ਜਰਮਨੀ, ਯੂਨਾਨ, ਕੈਨੇਡਾ ਅਤੇ ਵਾਈਲਡ ਕਾਰਡ ਧਾਰਕ ਆਸਟਰੇਲੀਆ ਦਾ ਸਾਹਮਣਾ ਕਰਨਾ ਪਿਆ ਹੈ। ਨਡਾਲ ਦੀ ਸਪੇਨ ਦੀ ਟੀਮ ਨੂੰ ਪਰਥ 'ਚ ਜਾਪਾਨ, ਜਾਰਜੀਆ, ਰੂਸ, ਇਟਲੀ ਅਤੇ ਅਮਰੀਕਾ ਨਾਲ ਭਿੜਨਾ ਹੈ ਜਦਕਿ ਫੈਡਰਰ ਦੀ ਸਵਿਟਜ਼ਰਲੈਂਡ ਦੀ ਟੀਮ ਸਿਡਨੀ 'ਚ ਬੈਲਜੀਅਮ, ਆਸਟ੍ਰੀਆ, ਕ੍ਰੋਏਸ਼ੀਆ, ਅਰਜਨਟੀਨਾ ਅਤੇ ਬ੍ਰਿਟੇਨ 'ਚ ਭਿੜੇਗੀ।


Tarsem Singh

Content Editor

Related News