ਜੋਕੋਵਿਚ, ਪੋਤਰੋ ਨੇ ਮਾਂਟਰੀਅਲ ਮਾਸਟਰਸ ਤੋਂ ਨਾਂ ਵਾਪਸ ਲਿਆ, ਨਡਾਲ ਨੂੰ ਚੋਟੀ ਦਾ ਦਰਜਾ
Friday, Jul 26, 2019 - 05:22 PM (IST)

ਸਪੋਰਟਸ ਡੈਸਕ— ਵਿੰਬਲਡਨ ਚੈਂਪੀਅਨ ਅਤੇ ਦੁਨੀਆ ਦੇ ਨੰਬਰ ਇਕ ਖਿਡਾਰੀ ਨੋਵਾਕ ਜੋਕੋਵਿਚ ਨੇ ਇਹ ਕਹਿ ਕੇ ਮਾਂਟ੍ਰੀਅਲ ਏ.ਟੀ.ਪੀ. ਮਾਸਟਰਸ ਟੂਰਨਾਮੈਂਟ ਤੋਂ ਨਾਂ ਵਾਪਸ ਲੈ ਲਿਆ ਹੈ ਕਿ ਅਮਰੀਕੀ ਓਪਨ ਤੋਂ ਪਹਿਲਾਂ ਉਨ੍ਹਾਂ ਨੂੰ ਆਰਾਮ ਦੀ ਜ਼ਰੂਰਤ ਹੈ। ਰੋਜਰ ਫੈਡਰਰ ਨੂੰ ਹਰਾ ਕੇ ਵਿੰਬਲਡਨ ਜਿੱਤਣ ਵਾਲੇ ਸਰਬੀਆ ਦੇ ਜੋਕੋਵਿਚ ਤੋਂ ਇਲਾਵਾ ਅਰਜਨਟੀਨਾ ਦੇ 12ਵਾਂ ਦਰਜਾ ਪ੍ਰਾਪਤ ਜੁਆਨ ਡੇਲ ਪੋਤਰੋ ਵੀ ਇਸ ਟੂਰਨਾਮੈਂਟ 'ਚ ਨਹੀਂ ਖੇਡਣਗੇ। ਜੋਕੋਵਿਚ ਨੇ ਬਿਆਨ 'ਚ ਕਿਹਾ, ''ਮੈਂ ਦੁੱਖ ਨਾਲ ਸੂਚਿਤ ਕਰ ਰਿਹਾ ਹਾਂ ਕਿ ਰੋਜਰਸ ਕੱਪ 'ਚ ਹਿੱਸਾ ਨਹੀਂ ਲੈ ਸਕਾਂਗਾ। ਮੈਨੂੰ ਆਰਾਮ ਦੀ ਜ਼ਰੂਰਤ ਹੈ ਤਾਂ ਜੋ ਤਰੋਤਾਜ਼ਾ ਹੋ ਕੇ ਖੇਡ ਸਕਾਂ।'' ਸਪੇਨ ਦੇ ਰਾਫੇਲ ਨਡਾਲ ਨੂੰ ਪੰਜ ਅਗਸਤ ਤੋਂ ਸ਼ੁਰੂ ਹੋ ਰਹੇ ਟੂਰਨਾਮੈਂਟ ਲਈ ਚੋਟੀ ਦਾ ਦਰਜਾ ਦਿੱਤਾ ਹੈ ਅਤੇ ਜੋਕੋਵਿਚ ਚਾਰ ਵਾਰ ਇਹ ਖਿਤਾਬ ਜਿੱਤ ਚੁੱਕੇ ਹਨ।