ਨੋਵਾਕ ਜੋਕੋਵਿਚ ਨੇ ਮੈਡਿ੍ਰਡ ਓਪਨ ਤੋਂ ਲਿਆ ਨਾਂ ਵਾਪਸ

Saturday, May 01, 2021 - 06:28 PM (IST)

ਨੋਵਾਕ ਜੋਕੋਵਿਚ ਨੇ ਮੈਡਿ੍ਰਡ ਓਪਨ ਤੋਂ ਲਿਆ ਨਾਂ ਵਾਪਸ

ਸਪੋਰਟਸ ਡੈਸਕ— ਵਿਸ਼ਵ ਦੇ ਨੰਬਰ 1 ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਨੇ ਬੁੱਧਵਾਰ ਨੂੰ ਐਲਾਨੇ ਏ. ਟੀ. ਪੀ. ਮਾਸਟਰਸ 1000 ਟੂਰਨਾਮੈਂਟ ਮਟੁਆ ਮੈਡਿ੍ਰਡ ਓਪਨ ਤੋਂ ਵਾਪਸ ਲੈ ਲਿਆ ਹੈ। 
ਇਹ ਵੀ ਪੜ੍ਹੋ : ਭਾਜਪਾ ਸਾਂਸਦ ਅਤੇ ਸਾਬਕਾ ਕ੍ਰਿਕਟਰ ਗੌਤਮ ਗੰਭੀਰ ਦਿੱਲੀ ’ਚ ਵੰਡਣਗੇ 200 ਆਕਸੀਜਨ ਕੰਸਨਟ੍ਰੇਟਰ

ਜੋਕੋਵਿਚ ਨੇ ਕਿਹਾ- ਮੁਆਫ਼ ਕਰਨਾ। ਮੈਂ ਇਸ ਸਾਲ ਮੈਡਿ੍ਰਡ ਦੀ ਯਾਤਰਾ ਕਰਨ ਤੇ ਆਪਣੇ ਸਾਰੇ ਪ੍ਰਸ਼ੰਸਕਾਂ ਨੂੰ ਮਿਲਣ ’ਚ ਸਮਰਥ ਨਹੀਂ ਹਾਂ। ਜੋਕੋਵਿਚ ਤਿੰਨ ਵਾਰ ਦੇ ਮੈਡਿ੍ਰਡ ਚੈਂਪੀਅਨ ਹਨ, ਜਿਸ ’ਚ 2019 ਦਾ ਟੂਰਨਾਮੈਂਟ ਵੀ ਸ਼ਾਮਲ ਹੈ। ਸਰਬੀਆਈ ਖਿਡਾਰੀ ਨੇ ਆਖ਼ਰੀ ਵਾਰ ਇਕ ਹਫ਼ਤੇ ਪਹਿਲਾਂ ਬੇਲਗ੍ਰੇਡ ’ਚ ਟੈਨਿਸ ਮੁਕਾਬਲਾ ਖੇਡਿਆ ਸੀ, ਜਿੱਥੇ ਉਨ੍ਹਾਂ ਨੇ ਰੂਸੀ ਅਸਲਨ ਕਾਰਤਸੇਵ ਤੋਂ ਹਾਰਨ ਤੋਂ ਪਹਿਲਾਂ ਸੈਮੀਫ਼ਾਈਨਲ ’ਚ ਪ੍ਰਵੇਸ਼ ਕੀਤਾ ਸੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News