ਨਡਾਲ ਨੂੰ ਹਰਾ ਕੇ ਜੋਕੋਵਿਚ ਫ਼ਾਈਨਲ ’ਚ, ਖ਼ਿਤਾਬੀ ਟੱਕਰ ਸਿਤਸਿਪਾਸ ਨਾਲ

06/12/2021 6:57:47 PM

ਪੈਰਿਸ— ਵਿਸ਼ਵ ਦੇ ਨੰਬਰ ਇਕ ਖਿਡਾਰੀ ਸਰਬੀਆ ਦੇ ਨੋਵਾਕ ਜੋਕੋਵਿਚ ਨੇ 13 ਵਾਰ ਦੇ ਚੈਂਪੀਅਨ ਸਪੇਨ ਦੇ ਰਾਫ਼ੇਲ ਨਡਾਲ ਨੂੰ ਚਾਰ ਘੰਟੇ 22 ਮਿੰਟ ਤਕ ਚਲੇ ਰੋਮਾਂਚਕ ਮੁਕਾਬਲੇ ’ਚ 3-6, 6-3, 7-6 (4), 6-2 ਨਾਲ ਹਰਾ ਕੇ ਸਾਲ ਦੇ ਦੂਜੇ ਗ੍ਰੈਂਡ ਸਲੈਮ ਫ਼੍ਰੈਂਚ ਓਪਨ ਦੇ ਖ਼ਿਤਾਬੀ ਮੁਕਾਬਲੇ ’ਚ ਪ੍ਰਵੇਸ਼ ਕੀਤਾ ਜਿੱਥੇ ਉਸ ਦਾ ਸਾਹਮਣਾ ਪੰਜਵਾਂ ਦਰਜਾ ਪ੍ਰਾਪਤ ਯੂਨਾਨ ਦੇ ਸਤੇਫ਼ਾਨੋਸ ਸਿਤਸਿਪਾਸ ਨਾਲ ਐਤਵਾਰ ਨੂੰ ਹੋਵੇਗਾ। 

ਜੋਕੋਵਿਚ ਨੇ ਇਸ ਜਿੱਤ ਦੇ ਬਾਅਦ ਕਿਹਾ, ‘‘ਇਹ ਯਕੀਨੀ ਤੌਰ ’ਤੇ ਪੈਰਿਸ ’ਚ ਖੇਡੇ ਗਏ ਮੇਰੇ ਖ਼ੂਬਸੂਰਤ ਮੈਚਾਂ ’ਚੋਂ ਇਕ ਹੈ।’’ ਜੋਕੋਵਿਚ ਨੇ ਮੈਚ 50 ਵਿਨਰਸ ਲਾਏ ਤੇ 37 ਬੇਜਾਂ ਭੁੱਲਾਂ ਕੀਤੀਆਂ ਜਦਕਿ ਨਡਾਲ ਨੇ 48 ਵਿਨਰਸ ਲਾਏ ਤੇ 55 ਬੇਜਾਂ ਭੁੱਲਾਂ ਕੀਤੀਆਂ। ਇਸ ਹਾਰ ਨਾਲ ਨਡਾਲ ਦਾ ਰਿਕਾਰਡ 21ਵਾਂ ਗ੍ਰੈਂਡ ਸਲੈਮ ਖ਼ਿਤਾਬ ਜਿੱਤਣ ਦਾ ਸੁਫ਼ਨਾ ਟੁੱਟ ਗਿਆ ਜਦਕਿ ਜੋਕੋਵਿਚ ਕਰੀਅਰ ਦਾ ਦੂਜਾ ਗ੍ਰੈਂਡ ਸਲੈਮ ਪੂਰਾ ਕਰਨ ਤੇ 19ਵੇਂ ਮੇਜਰ ਖ਼ਿਤਾਬ ਤੋਂ ਇਕ ਜਿੱਤ ਦੂਰ ਰਹਿ ਗਿਆ ਹੈ। ਸਵਿਟਜ਼ਰਲੈਂਡ ਦੇ ਰੋਜਰ ਫ਼ੈਡਰਰ ਤੇ ਨਡਾਲ ਦੇ ਨਾਂ 20-20 ਗ੍ਰੈਂਡ ਸਲੈਮ ਖਿਤਾਬ ਦਾ ਵਿਸ਼ਵ ਰਿਕਾਰਡ ਹੈ।


Tarsem Singh

Content Editor

Related News