ਜੋਕੋਵਿਚ ਨੇ ਬੇਲਗ੍ਰੇਡ ’ਚ ਖ਼ਿਤਾਬ ਜਿੱਤਿਆ, ਫ਼੍ਰੈਂਚ ਓਪਨ ਦੀ ਤਿਆਰੀ ਕੀਤੀ ਪੁਖ਼ਤਾ

Sunday, May 30, 2021 - 10:23 AM (IST)

ਜੋਕੋਵਿਚ ਨੇ ਬੇਲਗ੍ਰੇਡ ’ਚ ਖ਼ਿਤਾਬ ਜਿੱਤਿਆ, ਫ਼੍ਰੈਂਚ ਓਪਨ ਦੀ ਤਿਆਰੀ ਕੀਤੀ ਪੁਖ਼ਤਾ

ਬੇਲਗ੍ਰੇਡ (ਸਰਬੀਆ)— ਸਰਬੀਆ ਦੇ ਚੋਟੀ ਦਾ ਦਰਜਾ ਪ੍ਰਾਪਤ ਨੋਵਾਕ ਜੋਕੋਵਿਚ ਨੇ ਸ਼ਨੀਵਾਰ ਨੂੰ ਘਰੇਲੂ ਸਰਜ਼ਮੀਂ ’ਤੇ ਬੇਲਗ੍ਰੇਡ ਓਪਨ ’ਚ ਆਪਣੇ ਕਰੀਅਰ ਦਾ 83ਵਾਂ ਖ਼ਿਤਾਬ ਆਪਣੇ ਨਾਂ ਕਰਕੇ ਫ਼੍ਰੈਂਚ ਓਪਨ ਟੈਨਿਸ ਗ੍ਰੈਂਡਸਲੈਮ ਲਈ ਚੰਗਾ ਅਭਿਆਸ ਕੀਤਾ। ਜੋਕੋਵਿਚ ਨੇ ਫ਼ਾਈਨਲ ’ਚ ਐਲੇਕਸ ਮੋਲਕਾਨ ’ਤੇ 6-4, 6-3 ਨਾਲ ਜਿੱਤ ਦਰਜ ਕੀਤੀ। ਉਨ੍ਹਾਂ ਲਈ ਇਹ ਘਰੇਲੂ ਸਰਜ਼ਮੀਂ ’ਤੇ ਕਰੀਅਰ ਦਾ ਤੀਜਾ ਖ਼ਿਤਾਬ ਹੈ। ਉਨ੍ਹਾਂ 2009 ਤੇ 2011 ’ਚ ਸਰਬੀਆ ਓਪਨ ਜਿੱਤਿਆ ਸੀ। ਜੋਕੋਵਿਚ ਰੋਲਾਂ ਗੈਰਾਂ ਦੇ ਪਹਿਲੇ ਦੌਰ ’ਚ ਅਮਰੀਕਾ ਦੇ ਟੈਨਿਸ ਖਿਡਾਰੀ ਸੈਂਡਗ੍ਰੇਨ ਨਾਲ ਭਿੜਨਗੇ।


author

Tarsem Singh

Content Editor

Related News