ਆਸਟਰੇਲੀਅਨ ਓਪਨ : ਹਰ 1 ਮਿੰਟ ''ਚ ਨੋਵਾਕ ਜੋਕੋਵਿਚ ਨੇ ਕਮਾਏ 2 ਲੱਖ ਰੁਪਏ
Tuesday, Jan 29, 2019 - 05:31 PM (IST)

ਨਵੀਂ ਦਿੱਲੀ— ਵਿਸ਼ਵ ਦੇ ਨੰਬਰ ਇਕ ਟੈਨਿਸ ਪਲੇਅਰ ਨੋਵਾਕ ਜੋਕੋਵਿਚ ਨੇ ਐਤਵਾਰ ਨੂੰ ਰਾਫੇਲ ਨਡਾਲ 'ਤੇ ਜਿੱਤ ਦਰਜ ਕਰਕੇ ਆਪਣਾ ਸਤਵਾਂ ਆਸਟਰੇਲੀਅਨ ਓਪਨ ਖਿਤਾਬ ਜਿੱਤਿਆ। ਇਸ ਦੇ ਨਾਲ ਹੀ ਉਨ੍ਹਾਂ ਨੂੰ ਜੇਤੂ ਦੇ ਤੌਰ 'ਤੇ 41 ਲੱਖ ਆਸਟਰੇਲੀਆਈ ਡਾਲਰ (ਲਗਭਗ 209592000 ਰੁਪਏ) ਇਨਾਮ ਦੇ ਤੌਰ 'ਤੇ ਮਿਲੇ। ਆਪਣੇ 15ਵੇਂ ਗ੍ਰੈਂਡ ਸਲੈਮ ਖਿਤਾਬ ਦੇ ਲਈ ਨੋਵਾਕ ਨੇ ਕੋਰਟ 'ਤੇ 843 ਮਿੰਟ ਬਿਤਾਏ ਭਾਵ ਕੋਰਟ 'ਤੇ ਬਿਤਾਏ ਉਸ ਦੇ ਇਕ ਮਿੰਟ ਦੀ ਕੀਮਤ ਰਹੀ ਕਰੀਬ ਦੋ ਲੱਖ 48 ਹਜ਼ਾਰ ਰੁਪਏ।
ਜਦੋਂਕਿ ਦੂਜੀ ਪਾਸੇ ਮਹਿਲਾ ਸਿੰਗਲਜ਼ ਦੀ ਚੈਂਪੀਅਨ ਨਾਓਮੀ ਓਸਾਕਾ ਨੂੰ ਵੀ ਇਨਾਮ 'ਚ 41 ਲੱਖ ਆਸਟਰੇਲੀਆਈ ਡਾਲਰ ਮਿਲੇ, ਪਰ ਕੋਰਟ 'ਤੇ ਬਿਤਾਏ ਉਨ੍ਹਾਂ ਦੇ ਇਕ ਮਿੰਟ ਦੀ ਕੀਮਤ 3 ਲੱਖ 9 ਹਜ਼ਾਰ ਰੁਪਏ ਰਹੀ, ਕਿਉਂਕਿ ਜਾਪਾਨੀ ਖਿਡਾਰਨ ਨੇ ਕੋਰਟ 'ਤੇ ਕੁੱਲ 678 ਮਿੰਟ ਬਿਤਾਏ। ਆਪਣੇ ਦੂਜੇ ਗ੍ਰੈਂਡ ਸਲੈਮ ਖਿਤਾਬ ਦੇ ਨਾਲ ਨਾਓਮੀ ਨੇ ਦੁਨੀਆ ਦੀ ਨੰਬਰ ਇਕ ਦੀ ਕੁਰਸੀ 'ਤੇ ਕਬਜ਼ਾ ਜਮਾਇਆ।