ਹਾਰ ਦੇ ਬਾਰੇ ''ਚ ਜ਼ਿਆਦਾ ਚਿੰਤਿਤ ਨਹੀਂ : ਫਲੇਮਿੰਗ
Friday, Oct 08, 2021 - 12:40 AM (IST)
ਦੁਬਈ- ਚੇਨਈ ਸੁਪਰ ਕਿੰਗਜ਼ ਦੇ ਮੁੱਖ ਕੋਚ ਸਟੀਫਨ ਫਲੇਮਿੰਗ ਨੇ ਵੀਰਵਾਰ ਨੂੰ ਟੀਮ ਦੇ ਮੱਧਕ੍ਰਮ ਦੀ ਚਿੰਤਾਵਾਂ ਨੂੰ ਖਾਰਿਜ਼ ਕਰ ਦਿੱਤਾ, ਜਿਸਦਾ ਹਾਲ ਦੇ ਮੈਚਾਂ ਵਿਚ ਪ੍ਰਦਰਸ਼ਨ ਵਧੀਆਂ ਨਹੀਂ ਰਿਹਾ ਹੈ। ਚੇਨਈ ਸੁਪਰ ਕਿੰਗਜ਼ ਦੇ ਸੀਨੀਅਰ ਖਿਡਾਰੀ ਜਿਵੇਂ ਮਹਿੰਦਰ ਸਿੰਘ ਧੋਨੀ, ਸੁਰੇਸ਼ ਰੈਨਾ ਤੇ ਅੰਬਾਤੀ ਰਾਇਡੂ ਲਗਾਤਾਰ ਅਸਫਲ ਹੋ ਰਹੇ ਹਨ ਪਰ ਟੀਮ ਦੀ ਜ਼ਿਆਦਾਤਰ ਜਿੱਤ ਵਿਚ ਰਿਤੂਰਾਜ ਗਾਇਕਵਾੜ ਅਤੇ ਫਾਫ ਡੂ ਪਲੇਸਿਸ ਦੀ ਸਲਾਮੀ ਜੋੜੀ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਭੂਮਿਕਾ ਅਹਿਮ ਰਹੀ।
ਇਹ ਖ਼ਬਰ ਪੜ੍ਹੋ- IPL 2021 : ਰਾਹੁਲ ਨੇ ਹਾਸਲ ਕੀਤੀ ਇਹ ਉਪਲੱਬਧੀ, ਬਣਾਏ ਇਹ ਰਿਕਾਰਡ
ਫਲੇਮਿੰਗ ਨੇ ਪੰਜਾਬ ਕਿੰਗਜ਼ ਤੋਂ ਮਿਲੀ 6 ਵਿਕਟਾਂ ਦੀ ਹਾਰ ਤੋਂ ਬਾਅਦ ਕਿਹਾ ਕਿ ਤੁਸੀਂ ਜੇਕਰ ਲਗਾਤਾਰ ਤਿੰਨ ਮੈਚ ਗੁਆ ਦੇਵੋ ਤਾਂ ਤੁਹਾਨੂੰ ਚਿੰਤਾ ਨਹੀਂ ਹੋਣੀ ਚਾਹੀਦੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਵੱਖਰੇ ਸਥਾਨਾਂ 'ਤੇ ਜਾ ਕੇ ਟੀਚਾ ਦੇਣ ਦੇ ਲਈ ਸਕੋਰ ਬਣਾਉਣ ਦੀ ਕੋਸ਼ਿਸ਼ ਕਰਨਾ ਥੋੜਾ ਪੇਚੀਦਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਅੱਗੇ ਦੇ ਲਈ ਜ਼ਿਆਦਾ ਚਿੰਤਿਤ ਨਹੀਂ ਹਾਂ ਕਿਉਂਕਿ ਇਹ ਬਹੁਤ ਜਲਦੀ ਬਦਲ ਸਕਦਾ ਹੈ। ਮੇਰਾ ਅਨੁਭਵ ਹੈ ਕਿ ਇਹ ਹਮੇਸ਼ਾ ਤੋਂ ਰਿਹਾ ਹੈ ਕਿ ਕੁਝ ਝਟਕਿਆਂ ਤੋਂ ਬਾਅਦ ਟੀਮ ਪਟਰੀ 'ਤੇ ਆਉਂਦੀ ਹੈ।
ਇਹ ਖ਼ਬਰ ਪੜ੍ਹੋ- ਭਾਰਤ ਤੇ ਆਸਟਰੇਲੀਆ ਮਹਿਲਾ ਟੀਮ ਵਿਚਾਲੇ ਪਹਿਲਾ ਟੀ20 ਮੈਚ ਮੀਂਹ ਕਾਰਨ ਰੱਦ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।