ਟਾਸ ਤੇ ਪਿੱਚ ਦਾ ਨਹੀਂ, ਜ਼ਿਆਦਾ ਦੋਸ਼ ਸਾਡਾ : ਸੰਗਾਕਾਰਾ

Wednesday, Oct 06, 2021 - 07:58 PM (IST)

ਟਾਸ ਤੇ ਪਿੱਚ ਦਾ ਨਹੀਂ, ਜ਼ਿਆਦਾ ਦੋਸ਼ ਸਾਡਾ : ਸੰਗਾਕਾਰਾ

ਸ਼ਾਰਜਾਹ- ਰਾਜਸਥਾਨ ਰਾਇਲਜ਼ ਦੇ ਕ੍ਰਿਕਟ ਡਾਇਰੈਕਟਰ ਕੁਮਾਰ ਸੰਗਾਕਾਰਾ ਨੇ ਇੰਡੀਅਨ ਪ੍ਰੀਮੀਅਰ ਲੀਗ ’ਚ ਮੁੰਬਈ ਇੰਡੀਅਨਜ਼ ਦੇ ਹੱਥੋਂ ਕਰਾਰੀ ਹਾਰ ਲਈ ਆਪਣੀ ਟੀਮ ਨੂੰ ਦੋਸ਼ੀ ਠਹਿਰਾਇਆ ਅਤੇ ਕਿਹਾ ਕਿ ਟਾਸ ਅਤੇ ਪਿੱਚ ਨੂੰ ਇਸ ਦੇ ਲਈ ਦੋਸ਼ ਨਹੀਂ ਦਿੱਤਾ ਜਾ ਸਕਦਾ। ਜਿਮੀ ਨੀਸ਼ਾਮ ਤੇ ਨਾਥਨ ਕੂਲਟਰ ਨਾਈਲ ਨੇ ਸ਼ਾਨਦਾਰ ਗੇਂਦਬਾਜ਼ੀ ਕਰਕੇ ਰਾਇਲਜ਼ ਦੀ ਟੀਮ ਨੂੰ 9 ਵਿਕਟਾਂ 'ਤੇ 90 ਦੌੜਾਂ ਹੀ ਬਣਾਉਣ ਦਿੱਤੀਆਂ। ਮੁੰਬਈ ਨੇ ਇਸ਼ਾਨ ਕਿਸ਼ਨ ਦੀਆਂ 25 ਗੇਂਦਾਂ 'ਤੇ ਅਜੇਤੂ 50 ਦੌੜਾਂ ਨਾਲ 8 ਵਿਕਟਾਂ ਨਾਲ ਜਿੱਤ ਦਰਜ ਕਰਕੇ ਪਲੇਅ ਆਫ ਵਿਚ ਪਹੁੰਚਣ ਦੀਆਂ ਉਮੀਦਾਂ ਬਰਕਰਾਰ ਰੱਖੀਆਂ ਹਨ।

PunjabKesari
ਸੰਗਕਾਰਾ ਨੇ ਕਿਹਾ ਕਿ ਸਾਡੇ ਲਈ ਉਹ ਮਹੱਤਵਪੂਰਨ ਪਲ ਸੀ ਜਦੋਂ ਅਸੀਂ ਪਾਵਰ ਪਲੇਅ 'ਚ 41 ਦੌੜਾਂ ਬਣਾਈਆਂ ਸਨ। ਸਾਡੀ ਯੋਜਨਾ 13 ਤੋਂ 14 ਓਵਰ ਤੱਕ ਇਸੇ ਗਤੀ ਨਾਲ ਦੌੜਾਂ ਬਣਾਉਣ ਦੀ ਸੀ। ਸਾਡੇ ਕੋਲ 7 ਵਿਕਟ ਬਚੇ ਸਨ ਅਤੇ ਅਸੀਂ ਇਕ ਜਾਂ ਦੋ ਗੇਂਦਬਾਜ਼ਾਂ ਨੂੰ ਨਿਸ਼ਾਨਾ ਬਣਾ ਕੇ 15ਵੇਂ ਓਵਰ ਤੋਂ ਬਾਅਦ ਮੰਚ ਤਿਆਰ ਕਰ ਸਕਦੇ ਸੀ।  ਸੰਗਾਕਾਰਾ ਨੇ ਕਿਹਾ ਕਿ ਬਦਕਿਸਮਤੀ ਨਾਲ ਅਸੀਂ ਹਾਲਾਤਾਂ ਦੇ ਮੁਤਾਬਕ ਨਹੀਂ ਖੇਡ ਸਕੇ। ਮੁੰਬਈ ਨੇ ਵਧੀਆ ਗੇਂਦਬਾਜ਼ੀ ਕੀਤੀ ਅਤੇ ਅਸੀਂ ਲਗਾਤਾਰ ਵਿਕਟਾਂ ਗੁਆਈਆਂ। ਇਸ ਲਈ ਕਿਸੇ ਵੀ ਪੜਾਅ ’ਚ ਅਸੀਂ ਹਾਵੀ ਹੋ ਕੇ ਨਹੀਂ ਖੇਡ ਸਕੇ। ਇਸ ਲਈ ਗਲਤੀ ਪਿੱਚ ਜਾਂ ਟਾਸ ਦੀ ਤੁਲਨਾ ’ਚ ਸਾਡੀ ਜ਼ਿਆਦਾ ਸੀ। ਸੰਗਾਕਾਰਾ ਨੇ ਕਿਹਾ ਕਿ ਇਸ ਤਰ੍ਹਾਂ ਦੀ ਵਿਕਟ ਚੁਣੌਤੀਪੂਰਨ ਹੁੰਦੀ ਹੈ। ਇਨ੍ਹਾਂ ’ਚ ਵਧੀਆ ਤਾਲਮੇਲ ਬਿਠਾਉਣਾ ਮਹੱਤਵਪੂਰਨ ਹੁੰਦਾ ਹੈ। ਅਸੀਂ ਮੈਚ ਤੋਂ ਪਹਿਲਾਂ ਵੀ ਸ਼ਾਰਜਾਹ ਦੀ ਵਿਕਟ ਨੂੰ ਲੈ ਕੇ ਗੱਲ ਕੀਤੀ ਸੀ ਕਿ ਬੱਲੇਬਾਜ਼ਾਂ ਨੂੰ ਕੀ ਕਰਨਾ ਹੈ ਅਤੇ ਗੇਂਦਬਾਜ਼ਾਂ ਨੂੰ ਕੀ ਕਰਨ ਦੀ ਜ਼ਰੂਰਤ ਹੈ।

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News