ਯਕੀਨ ਨਹੀਂ ਹੁੰਦਾ ਕਿ ਅਸੀਂ ਓਲੰਪਿਕ ਲਈ ਕੁਆਲੀਫਾਈ ਕਰ ਲਿਐ : ਰਾਣੀ

11/05/2019 9:51:35 PM

ਨਵੀਂ ਦਿੱਲੀ— ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਰਾਣੀ ਰਾਮਪਾਲ ਨੇ ਕਿਹਾ ਹੈ ਕਿ ਉਸ ਦੇ ਅਤੇ ਹੋਰਨਾਂ ਖਿਡਾਰੀਆਂ ਲਈ ਹੁਣ ਇਹ ਵੀ ਵਿਸ਼ਵਾਸ ਕਰਨਾ ਮੁਸ਼ਕਿਲ ਹੈ ਕਿ ਉਨ੍ਹਾਂ ਨੇ ਟੋਕੀਓ ਓਲੰਪਿਕ-2020 ਲਈ ਕੁਆਲੀਫਾਈ ਕਰ ਲਿਆ ਹੈ। ਅਮਰੀਕਾ ਵਿਰੁੱਧ ਰਾਣੀ ਦੇ 48ਵੇਂ ਮਿੰਟ 'ਚ ਕੀਤੇ ਗਏ ਚਮਤਕਾਰੀ ਜੇਤੂ ਗੋਲ ਦੀ ਬਦੌਲਤ ਭਾਰਤ ਨੇ 6-5 ਦੀ ਨੇੜਲੀ ਜਿੱਤ ਨਾਲ ਟੋਕੀਓ ਦੀ ਟਿਕਟ ਤੈਅ ਕੀਤੀ ਸੀ। ਉਥੇ ਹੀ ਪੁਰਸ਼ ਟੀਮ ਨੇ ਵੀ 21ਵੀਂ ਵਾਰ ਓਲੰਪਿਕ ਲਈ ਕੁਆਲੀਫਾਈ ਕਰ ਲਿਆ ਹੈ। ਪੁਰਸ਼ ਟੀਮ ਨੇ ਕਲਿੰਗਾ ਸਟੇਡੀਅਮ 'ਚ ਰੂਸ ਨੂੰ ਕੁਆਲੀਫਾਇਰ 'ਚ ਹਰਾਇਆ ਸੀ।
ਹਰਿਆਣਾ ਸਥਿਤ ਸ਼ਾਹਬਾਦ ਮਾਰਕਾਂਡਾ 'ਚ ਆਪਣੇ ਘਰ ਆਈ ਰਾਣੀ ਨੇ ਖੁਸ਼ੀ ਪ੍ਰਗਟਾਉਂਦੇ ਹੋਏ ਕਿਹਾ ਕਿ ਸਾਡੇ ਲਈ ਹੁਣ ਵੀ ਵਿਸ਼ਵਾਸ ਕਰਨਾ ਮੁਸ਼ਕਿਲ ਹੈ ਕਿ ਓਲੰਪਿਕ ਦੇ ਲਈ ਅਸੀਂ ਕੁਆਲੀਫਾਈ ਕਰ ਲਿਆ ਹੈ। ਜੇਕਰ ਅਸੀਂ ਦੂਜਾ ਮੈਚ ਵੀ ਜਿੱਤ ਲੈਂਦੇ ਤਾਂ ਸ਼ਾਇਦ ਅਸੀਂ ਇਸਦਾ ਜਸ਼ਨ ਜ਼ਿਆਦਾ ਮਨਾਉਂਦੇ ਪਰ ਜਿੱਤ ਤਾਂ ਜਿੱਤ ਹੁੰਦੀ ਹੈ। ਭਾਰਤ ਨੇ ਪਹਿਲਾ ਮੈਚ 5-1 ਨਾਲ ਜਿੱਤਿਆ ਸੀ ਜਦਕਿ ਦੂਜੇ ਮੈਚ 'ਚ 1-4 ਨਾਲ ਹਾਰ ਮਿਲੀ ਸੀ ਪਰ ਭਾਰਤ ਨੇ ਕੁਲ 6-5 ਦੀ ਔਸਤ ਦੇ ਆਧਾਰ 'ਤੇ ਓਲੰਪਿਕ ਟਿਕਟ ਆਪਣੇ ਨਾਂ ਕਰ ਲਈ।


Gurdeep Singh

Content Editor

Related News