ਇਕਲੌਤੀ ਕ੍ਰਿਕਟ ਹੀ ਨਹੀਂ ਜ਼ਿਆਦਾਤਰ ਭਾਰਤੀ ਖੇਡਾਂ ਵਿਚ ਲੱਗਾ ਹੈ ਚੀਨੀ ਪੈਸਾ, ਦੇਖੋ ਰਿਪੋਰਟ

Saturday, Jun 27, 2020 - 04:22 PM (IST)

ਜਲੰਧਰ : ਭਾਰਤ-ਚੀਨ ਵਿਵਾਦ ਤੋਂ ਬਾਅਦ ਚੀਨੀ ਕੰਪਨੀ VIVO ਤੋਂ ਆਈ. ਪੀ. ਐੱਲ. ਦੀ ਟਾਈਟਲ ਸਪਾਂਸਰਸ਼ਿਪ ਵਾਪਸ ਲੈਣ ਦੀ ਮੰਗ ਉੱਠ ਰਹੀ ਹੈ। ਜੇਕਰ ਅਜਿਹਾ ਹੋਇਆ ਤਾਂ ਆਈ. ਪੀ. ਐੱਲ. ਤੋਂ ਇਲਾਵਾ ਭਾਰਤ ਦੀਆਂ ਹੋਰ ਖੇਡਾਂ ਵੀ ਮੁਸ਼ਕਿਲ ਵਿਚ ਆ ਜਾਣਗੀਆਂ। ਦਰਅਸਲ, ਭਾਰਤ ਦੀਆਂ ਕਈ ਖੇਡਾਂ ਵਿਚ ਚੀਨੀ ਕੰਪਨੀਆਂ ਦਾ ਪੈਸਾ ਲੱਗਾ ਹੈ। ਸਭ ਤੋਂ ਜ਼ਿਆਦਾ ਮੁਸ਼ਕਿਲ ਬੀ. ਸੀ. ਸੀ. ਆਈ. ਨੂੰ ਆਵੇਗੀ।

PunjabKesari

ਭਾਰਤੀ ਕ੍ਰਿਕਟ ਦੀ ਸਪਾਂਸਰਸ਼ਿਪ ਵਿਚ ਵੱਡੀ ਹਿੱਸੇਦਾਰੀ ਚੀਨੀ ਕੰਪਨੀਆਂ ਦੀ ਹੈ। VIVO ਨੇ ਆਈ. ਪੀ. ਐੱਲ. ਦੀ ਟਾਈਟਲ ਸਪਾਂਸਰਸ਼ਿਪ ਲਈ ਬੀ. ਸੀ. ਸੀ. ਆਈ. ਨਾਲ 5 ਸਾਲ ਦੇ 2199 ਕਰੋੜ ਰੁਪਏ ਦੀ ਡੀਲ ਕੀਤੀ ਹੈ। ਕਰਾਰ ਮੁਤਾਬਕ VIVO ਹਰ ਸਾਲ 440 ਕਰੋੜ ਰੁਪਏ ਬੀ. ਸੀ. ਸੀ. ਆਈ. ਨੂੰ ਦਿੰਦਾ ਹੈ। ਇਸ ਤੋਂ ਬਾਅਦ 2 ਹੋਰ ਇਨਵੈਸਟਰ Paytm ਤੇ Dream11 ਹਨ। ਪੇ. ਟੀ. ਐੱਮ. ਭਾਰਤ ਦੇ ਇੰਟਰਨੈਸ਼ਨਲ ਤੇ ਘਰੇਲੂ ਕ੍ਰਿਕਟ ਮੈਚਾਂ ਦੀ ਸਪਾਂਸਰ ਹੈ। ਇਸ ਵਿਚ ਚੀਨੀ ਕੰਪਨੀ ਅਲੀ ਬਾਬਾ ਨੇ 600 ਮਿਲੀਅਨ ਡਾਲਰ ਲਾਏ ਹਨ। 

PunjabKesari

ਉੱਥੇ ਹੀ ਡ੍ਰੀਮ 11 ਵਿਚ ਚੀਨੀ ਕੰਪਨੀ ਟੇਨਸੈਂਟ ਨੇ 100 ਮਿਲੀਅਨ ਡਾਲਰ ਦਾ ਨਿਵੇਸ਼ ਕੀਤਾ ਹੈ। ਡ੍ਰੀਮ-11 ਆਈ. ਪੀ. ਐੱਲ. ਦਾ ਵੀ ਆਫੀਸ਼ਿਅਲ ਪਾਰਟਨਰ ਹੈ। ਜੇਕਰ ਆਈ. ਪੀ. ਐੱਲ. ਤੋਂ 3 ਵੱਡੇ ਸਪਾਂਸਰਸ਼ਿਪ ਵੱਖ ਹੋ ਗਏ ਤਾਂ ਇਹ ਬੀ. ਸੀ. ਸੀ. ਆਈ. ਲਈ ਤਗੜਾ ਝਟਕਾ ਹੋਵੇਗਾ। ਵੱਡਾ ਝਟਕਾ ਇਸ ਲਈ ਕਿਉਂਕਿ ਕੋਵਿਡ-10 ਕਾਰਨ ਜੋ ਵਿਸ਼ਵ ਬਾਜ਼ਾਰ ਵਿਚ ਮੰਦੀ ਫੈਲੀ ਹੈ, ਉਸ ਦੇ ਕਾਰਨ ਨਵਾਂ ਸਪਾਂਸਰ ਲੱਭਣਾ ਮੁਸ਼ਕਿਲ ਹੋ ਜਾਵੇਗਾ।

PunjabKesari

ਚੀਨ ਬੈਡਮਿੰਟਨ ਟੈਨਿਸ ਤੇ ਫਿੱਟਨੈਸ ਸਾਜੋ ਸਾਮਾਨ ਦੇ ਬਾਜ਼ਾਰ 'ਤੇ ਵੀ ਕਬਜਾ ਕਰ ਚੁੱਕਾ ਹੈ। ਚੀਨ ਪਹਿਲਾਂ ਫੁੱਟਬਾਲ ਤੇ ਬਾਸਕਟਬਾਲ ਦਾ ਕੱਚਾ ਮਾਲ ਦਿੰਦਾ ਸੀ। ਹੁਣ ਇਹ ਪ੍ਰੋਡਕਟ ਬਣੇ ਹੋਏ ਆ ਰਹੇ ਹਨ।

ਕੀ ਓਲੰਪਿਕ ਦੀ ਸਪਾਂਸਰਸ਼ਿਪ ਵੀ ਜਾਵੇਗੀ
PunjabKesari
ਇਕਲੌਤਾ ਆਈ. ਪੀ. ਐੱਲ. ਮੈਨੇਜਮੈਂਟ ਹੀ ਨਹੀਂ ਜਿਮਨਾਸਟ ਲੀ ਨਿੰਗ ਵੀ ਇਸ ਬਾਈਕਾਟ ਨਾਲ ਵੱਡਾ ਝਟਕਾ ਖਾ ਸਕਦੇ ਹਨ। ਓਲੰਪਿਕ ਵਿਚ 3 ਸੋਨ ਸਣੇ 6 ਤਮਗੇ ਜਿੱਤਣ ਵਾਲੇ ਲੀ ਨਿੰਗ ਉਸੇ ਕੰਪਨੀ ਦੇ ਮਾਲਕ ਹਨ ਜੋ ਕਿ ਇੰਡੀਅਨ ਓਲੰਪਿਕ ਐਸੋਸੀਏਸ਼ਨ ਨਾਲ ਭਾਰਤੀ ਖਿਡਾਰੀਆਂ ਨੂੰ ਸਪਾਂਸਰ ਕਰਨ ਦੀ ਡੀਲ ਕਰ ਚੁੱਕੇ ਹਨ। ਲੀ ਨਿੰਗ ਚਰਚਾ ਵਿਚ ਤਦ ਆਏ ਸੀ ਜਦੋਂ ਉਸ ਨੇ ਬੈਡਮਿੰਟਨ ਪਲੇਅਰ ਪੀ. ਵੀ. ਸਿੰਧ ਦੇ ਨਾਲ ਰਿਕਾਰਡ 48 ਕਰੋੜ ਦਾ ਕਰਾਰ ਕੀਤਾ ਸੀ। ਭਾਰਤੀ ਬੈਡਮਿੰਟਨ ਇਤਿਹਾਸ ਵਿਚ ਇਹ ਹੁਣ ਤਕ ਦੀ ਸਭ ਤੋਂ ਵੱਡੀ ਡੀਲ ਹੈ। ਹੁਣ ਭਾਰਤ-ਚੀਨ ਗਲਾਵਨ ਵਿਵਾਦ ਤੋਂ ਬਾਅਦ ਲੀ ਨਿੰਗ ਦੇ ਨਾਲ ਕਰਾਰ ਟੁੱਟਣ ਦਾ ਖਤਰਾ ਵੱਧ ਗਿਆ ਹੈ। 

ਚੀਨੀ ਪ੍ਰੋਡਕਟਸ 'ਤੇ ਬੈਨ ਨੂੰ ਕਈ ਸਾਲ ਲੱਗਣਗੇ
PunjabKesari
ਪਿਛਲੇ 5 ਸਾਲ ਵਿਚ ਚੀਨੀ ਕੰਪਨੀਆਂ ਵਿਚ ਭਾਰਤ ਦੀ ਸਪੋਰਟਸ ਮਾਰਕੀਟ 'ਤੇ ਕਬਜਾ ਕਰ ਲਿਆ ਹੈ। ਵਣਜ ਤੇ ਉਦਯੋਗ ਮੰਤਰਾਲੇ ਦੇ ਅੰਕੜੇ ਦੇਖੋ ਤਾਂ ਪਤਾ ਚਲਦਾ ਹੈ ਕਿ ਭਾਰਤ-ਚੀਨ ਵਿਚ 2018-19 ਵਿਚ ਕਰੀਬ 107 ਲੱਖ ਕਰੋੜ ਦਾ ਵਪਾਰ ਹੋਇਆ। ਜੇ. ਐੱਮ. ਐੱਸ. ਸਪੋਰਟਸ ਦੇ ਵਿਕਾਸ ਮਹਾਜਨ ਦੱਸਦੇ ਹਨ ਕਿ ਜੇਕਰ ਚੀਨੀ ਪ੍ਰੋਡਕਟਸ 'ਤੇ ਬੈਨ ਲਾਉਣਾ ਹੈ ਤਾਂ ਇਸ ਦੇ ਲਈ ਕਈ ਸਾਲ ਲੱਗ ਜਾਣਗੇ। ਸਭ ਤੋਂ ਪਹਿਲਾਂ ਭਾਰਤ ਨੂੰ ਆਪਣਾ ਇਨਫਰਾਸਟ੍ਰਕਚਰ ਖੜਾ ਕਰਨਾ ਹੋਵੇਗਾ ਜੋ ਕਿ ਘੱਟ ਕੀਮਤ ਤੇ ਜ਼ਿਆਦਾ ਕੁਆਲਿਟੀ ਵਾਲਾ ਪ੍ਰੋਡਕਸ਼ਨ ਕਰ ਸਕੇ।

ਫਿੱਟਨੈਸ ਉਪਕਰਣ ਬਣਾਉਣ 'ਚ ਚੀਨ ਪਹਿਲੇ ਨੰਬਰ 'ਤੇ
ਫਿੱਟਨੈਸ ਉਪਕਰਣਾਂ ਦੇ ਮਾਮਲੇ ਵਿਚ ਚੀਨ ਦਾ ਬਾਜ਼ਾਰ ਸਭ ਤੋਂ ਮਜ਼ਬੂਤ ਹੈ। ਕੌਮਾਂਤਰੀ ਜਿਮਨਾਸਟਿਕ ਫੈਡਰੇਸ਼ਨ ਦੇ ਮਾਪਦੰਡਾਂ ਮੁਤਾਬਕ ਚੀਨੀ ਕੰਪਨੀ ਤੈਸ਼ਨ ਸਭ ਤੋਂ ਸਸਤੇ ਫਿੱਟਨੈਸ ਉਪਕਰਣ ਮੁਹੱਈਆ ਕਰਵਾ ਦਿੰਦੀ ਹੈ। ਉਪਕਰਣ ਲਈ ਜੇਕਰ ਜਿਮਨਾਸਟਿਕ ਦੇ ਇਕ ਸੈਟ ਲਈ ਜਰਮਨ ਤੇ ਫ੍ਰਾਂਸ ਦੀਆਂ ਕੰਪਨੀਆਂ2 ਕਰੋੜ ਲੈਂਦੀਆਂਹਨ ਤਾਂ ਚੀਨ ਦੀ ਇਹ ਕੰਪਨੀ 1 ਕਰੋੜ ਵਿਚ ਹੀ ਸਭ ਕੁੱਝ ਤਿਆਰ ਕਰ ਦਿੰਦੀ ਹੈ।

BYJU'S 'ਚ ਲੱਗਾ ਹੈ ਚੀਨੀ ਨਿਵੇਸ਼ਕਾਂ ਦਾ ਪੈਸਾ
PunjabKesari

ਟੀਮ ਇੰਡੀਆ ਦੀ ਅਜੇ ਸਪਾਂਸਰਸ਼ਿਪ ਭਾਰਤੀ ਲਰਨਿੰਗ ਐਪ 'ਬਾਇਜੂਸ' ਦੇ ਕੋਲ ਹੈ। ਬਾਇਜੂਸ ਦੀ ਸ਼ੁਰੂਆਤ ਕੇਰਲਾ ਵਿਚ ਜੰਮੇ ਬਾਇਜੂ ਰਵਿੰਦਰ ਨੇ ਕੀਤੀ ਸੀ। ਬਾਇਜੂ ਵਿਚ ਚੀਨੀ ਕੰਪਨੀ ਟੇਨਸੈਂਟ ਦਾ ਪੈਸਾ ਲੱਗਾ ਹੈ। ਟੇਨਸੈਂਟ ਨੇ 2017 ਵਿਚ 40 ਮਿਲੀਅਨ ਡਾਲਰ ਬਾਇਜੂ ਵਿਚ ਨਿਵੇਸ਼ ਕੀਤਾ ਸੀ। ਇਸ ਤੋਂ ਬਾਅਦ ਮਾਰਚ 2019 ਵਿਚ ਫਿਰ ਤੋਂ ਪੈਸੇ ਲਾਏ। ਹੁਣ ਸਵਾਲ ਉੱਠਦਾ ਹੈ ਕਿ ਚੀਨੀ ਕੰਪਨੀਆਂ ਦਾ ਬਾਈਕਾਟ ਕਰਨ ਨਾਲ ਬਾਇਜੂ ਵਰਗੀਆਂ ਕੰਪਨੀਆਂ ਟਿੱਕ ਸਕਣਗੀਆਂ ਜਾਂ ਨਹੀਂ। ਭਾਂਵੇ ਹੀ ਬਾਇਜੂ ਨੂੰ ਕਈ ਹੋਰ ਭਾਰਤੀ ਸਪਾਂਸਰ ਮਿਲ ਜਾਵੇ ਪਰ ਇਹ ਕੀ ਉਹ ਇੰਨਾ ਪੈਸਾ ਨਹੀਂ ਦੇ ਸਕੇਗਾ ਜਿੰਨਾ ਚੀਨੀ ਕੰਪਨੀ ਦੇ ਰਹੀ ਹੈ।

PunjabKesari

ਭਾਰਤ ਦੀਆਂ ਕਈ ਖੇਡਾਂ ਅਜਿਹੀਆਂ ਹਨ ਜਿਨ੍ਹਾਂ ਨੂੰ ਉਭਰਨ ਦਾ ਸਿਹਰਾ ਚੀਨੀ ਨਿਵੇਸ਼ਕਾ ਨੂੰ ਜਾਂਦਾ ਹੈ। ਇਨ੍ਹਾਂ ਵਿਚ ਇਕ ਖੇਡ ਪ੍ਰੋ-ਕਬੱਡੀ ਵੀ ਹੈ। VIVO ਪ੍ਰੋ ਕਬੱਡੀ ਦੇ 5 ਸਾਲ ਦੇ ਸਪਾਂਸਰਸ਼ਿਪ ਅਧਿਕਾਰਾਂ ਲਈ 300 ਕਰੋੜ ਰੁਪਏ ਦੀ ਕੀਮਤ ਚੁਕਾਈ ਹੈ।


Ranjit

Content Editor

Related News