ਟੈਸਟ ਟੀਮ ’ਚ ਵਾਪਸੀ ਦੇ ਆਸਪਾਸ ਵੀ ਨਹੀਂ ਹਾਂ : ਮੈਕਸਵੈੱਲ

Sunday, Jan 24, 2021 - 09:56 PM (IST)

ਟੈਸਟ ਟੀਮ ’ਚ ਵਾਪਸੀ ਦੇ ਆਸਪਾਸ ਵੀ ਨਹੀਂ ਹਾਂ : ਮੈਕਸਵੈੱਲ

ਮੈਲਬੋਰਨ– ਆਸਟਰੇਲੀਆ ਦੇ ਆਲਰਾਊਂਡਰ ਗਲੇਨ ਮੈਕਸਵੈੱਲ ਨੇ ਸਵੀਕਾਰ ਕੀਤਾ ਹੈ ਕਿ ਉਸਦਾ ਟੈਸਟ ਕਰੀਅਰ ਹੁਣ ਖਤਮ ਹੋ ਚੁੱਕਿਆ ਹੈ ਤੇ ਉਹ ਆਪਣਾ ਧਿਆਨ ਸਿਰਫ ਸੀਮਤ ਓਵਰਾਂ ਦੀ ਕ੍ਰਿਕਟ ’ਤੇ ਲਾ ਰਿਹਾ ਹੈ, ਜਿਸ ਵਿਚ ਅਗਲੇ ਤਿੰਨ ਸਾਲਾਂ ਵਿਚ ਤਿੰਨ ਵਿਸ਼ਵ ਕੱਪ ਹੋਣੇ ਹਨ। ਮੈਕਸਵੈੱਲ ਨੂੰ ਟੈਸਟ ਮੈਚਾਂ ਵਿਚ ਜਿੰਨਾ ਵੀ ਮੌਕਾ ਮਿਲੇ, ਉਨ੍ਹਾਂ ਵਿਚ ਉਹ ਸੀਮਤ ਓਵਰਾਂ ਦੇ ਆਪਣੇ ਪ੍ਰਦਰਸ਼ਨ ਨੂੰ ਦੁਹਰਾਉਣ ਵਿਚ ਅਸਫਲ ਰਿਹਾ। ਉਸ ਨੇ ਸੱਤ ਟੈਸਟ ਮੈਚ ਖੇਡੇ ਹਨ, ਜਿਨ੍ਹਾਂ ਵਿਚ ਆਖਰੀ ਮੈਚ ਬੰਗਲਾਦੇਸ਼ ਵਿਚ 2017 ਵਿਚ ਖੇਡਿਆ ਸੀ। ਭਾਰਤ ਵਿਰੁੱਧ ਹਾਲ ਵਿਚ ਆਸਟਰੇਲੀਆ ਨੂੰ 4 ਮੈਚਾਂ ਦੀ ਟੈਸਟ ਲੜੀ ਵਿਚ 2-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। 

PunjabKesari
ਇਸ ਲੜੀ ਦੌਰਾਨ ਆਸਟਰੇਲੀਆ ਦਾ ਮੱਧਕ੍ਰਮ ਜੂਝਦਾ ਹੋਇਆ ਨਜ਼ਰ ਆਇਆ ਪਰ ਇਸਦੇ ਬਾਵਜੂਦ ਮੈਕਸਵੈੱਲ ਨੂੰ ਵਾਪਸੀ ਦੀ ਉਮੀਦ ਨਹੀਂ ਹੈ। 32 ਸਾਲਾ ਮੈਕਸਵੈੱਲ ਨੇ ਕਿਹਾ,‘‘ਇਮਾਨਦਾਰੀ ਨਾਲ ਕਹਾਂ ਤਾਂ ਮੈਨੂੰ ਨਹੀਂ ਲੱਗਦਾ ਕਿ ਮੈਂ ਉਸ ਦੇ (ਟੈਸਟ ਟੀਮ ਵਿਚ ਵਾਪਸੀ) ਦੇ ਆਸਪਾਸ ਵੀ ਨਹੀਂ ਹਾਂ।’’

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News