ਨਾਰਵੇ ਸੁਪਰ ਗ੍ਰੈਂਡ ਮਾਸਟਰ ਸ਼ਤਰੰਜ ''ਚ ਖੇਡੇਗਾ ਮੈਗਨਸ ਕਾਰਲਸਨ
Tuesday, Sep 29, 2020 - 09:17 PM (IST)
ਸਟਾਵਾਂਗੇਰ (ਨਾਰਵੇ) (ਨਿਕਲੇਸ਼ ਜੈਨ)– ਕੋਵਿਡ-19 ਦੇ ਆਗਮਨ ਤੋਂ ਬਾਅਦ ਪਹਿਲੀ ਵਾਰ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਆਨ ਦਿ ਬੋਰਡ ਸੁਪਰ ਗ੍ਰੈਂਡ ਮਾਸਟਰ ਕਲਾਸੀਕਲ ਸ਼ਤਰੰਜ ਖੇਡਦਾ ਨਜ਼ਰ ਆਵੇਗਾ। ਕੋਵਿਡ-19 ਤੋਂ ਬਾਅਦ ਲਗਾਤਾਰ ਰੱਦ ਹੋਏ ਵੱਡੇ ਸ਼ਤਰੰਜ ਟੂਰਨਾਮੈਂਟਾਂ ਵਿਚ ਨਾਰਵੇ ਸ਼ਤਰੰਜ ਦਾ ਨਾਂ ਨਹੀਂ ਜੋੜਿਆ ਤੇ ਆਯੋਜਕਾਂ ਨੇ ਖਿਡਾਰੀਆਂ ਦੀ ਸਹਿਮਤੀ ਨਾਲ ਇਸ ਟੂਰਨਾਮੈਂਟ ਨੂੰ ਆਯੋਜਿਤ ਕਰਨ ਦਾ ਫੈਸਲਾ ਕੀਤਾ। ਹਾਲਾਂਕਿ 2019 ਦੇ ਮੁਕਾਬਲੇ ਖਿਡਾਰੀਆਂ ਦ ਗਿਣਤੀ ਨੂੰ ਘਟਾ ਕੇ 10 ਤੋਂ 6 ਕਰ ਦਿੱਤਾ ਗਿਆ ਹੈ। ਪ੍ਰਤੀਯੋਗਿਤਾ ਵਿਚ ਵਿਸ਼ਵ ਚੈਂਪੀਅਨ ਮੇਜ਼ਬਾਨ ਨਾਰਵੇ ਦਾ ਮੈਗਨਸ ਕਾਰਲਨਸ, ਵਿਸ਼ਵ ਨੰਬਰ-2 ਅਮਰੀਕਾ ਦਾ ਫਬਿਆਨੋ ਕਰੂਆਨਾ, ਅਰਮੀਨੀਆ ਦਾ ਲੇਵੋਨ ਅਰੋਨੀਅਨ, ਪੋਲੈਂਡ ਦਾ ਜਾਨ ਡੂਡਾ, ਫਿਡੇ ਦਾ ਅਲੀਰੇਜਾ ਫਿਰੌਜਾ ਤੇ ਨਾਰਵੇ ਦਾ ਸਾਬਕਾ ਵਿਸ਼ਵ ਜੂਨੀਅਰ ਚੈਂਪੀਅਨ ਆਰੀਅਨ ਤਾਰੀ ਖੇਡਦੇ ਨਜ਼ਰ ਆਉਣਗੇ।