ਨਾਰਵੇ ਸ਼ਤਰੰਜ : ਚੀਨ ਦੇ ਵਾਂਗ ਤੋਂ ਟਾਈਬ੍ਰੇਕ ''ਚ ਜਿੱਤੇ ਆਨੰਦ, ਬੜ੍ਹਤ ਬਰਕਰਾਰ

06/04/2022 12:17:40 PM

ਸਟਾਵੰਗਰ, ਨਾਰਵੇ (ਨਿਕਲੇਸ਼ ਜੈਨ)- ਨਾਰਵੇ ਸ਼ਤਰੰਜ ਦੇ 10ਵੇਂ ਵਰਜ਼ਨ 'ਚ ਭਾਰਤ ਦੇ 5 ਵਾਰ ਦੇ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਨੇ ਲਗਾਤਾਰ ਤੀਜੇ ਦਿਨ ਜਿੱਤ ਦਰਜ ਕਰਦੇ ਹੋਏ ਆਪਣੀ ਸਿੰਗਲ ਬੜ੍ਹਤ ਨੂੰ ਬਰਕਰਾਰ ਰਖਿਆ ਹੈ। ਪਹਿਲੇ ਦੋ ਰਾਊਂਡ 'ਚ ਸਿੱਧੀ ਜਿੱਤ ਦਰਜ ਕਰਕੇ ਸਿੰਗਲ ਬੜ੍ਹਤ ਹਾਸਲ ਕਰਨ ਵਾਲੇ ਆਨੰਦ ਨੇ ਤੀਜੇ ਦਿਨ ਸਫ਼ੈਦ ਮੋਹਰਿਆਂ ਨਾਲ ਸਿਸਿਲੀਅਨ ਓਪਨਿੰਗ ਖੇਡਦੇ ਹੋਏ ਚੀਨ ਦੇ ਵਾਂਗ ਹੋਊ ਤੋਂ 39 ਚਾਲਾਂ 'ਚ ਬਾਜ਼ੀ ਡਰਾਅ ਖੇਡੀ ਤੇ ਉਸ ਤੋਂ  ਬਾਅਦ ਟਾਈਬ੍ਰੇਕ 'ਚ ਵਾਂਗ ਨੂੰ ਮਾਤ ਦਿੰਦੇ ਹੋਏ ਤਿੰਨ ਰਾਊਂਡ ਦੇ ਬਅਦ 7.5 ਅੰਕ ਬਣਾ ਕੇ ਸਿੰਗਲ ਬੜ੍ਹਤ ਬਣਾਈ ਹੋਈ ਹੈ।

ਤੀਜੇ ਰਾਊਂਡ 'ਚ ਮੇਜ਼ਬਾਨ ਨਾਰਵੇ ਦੇ ਮੈਗਨਸ ਕਾਰਲਸਨ ਨੇ ਅਜਰਬੈਜਾਨ ਦੇ ਤੈਮੂਰ ਰਦਜਾਬੋਵ ਨੂੰ ਤਾਂ ਫਰਾਂਸ ਦੇ ਮਕਸੀਮ ਵਾਰਚੇਰ ਲਾਗਰੇਵ ਨੇ ਨਾਰਵੇ ਦੇ ਆਰਯਨ ਤਾਰੀ ਨੂੰ ਕਲਾਸਿਕਲ ਮੁਕਾਬਲਿਆਂ 'ਚ ਹਰਾਉਂਦੇ ਹੋਏ ਪੂਰੇ ਤਿੰਨ ਅੰਕ ਹਾਸਲ ਕੀਤੇ ਜਦਕਿ ਯੂ. ਐੱਸ. ਏ. ਦੇ ਵੇਸਲੀ ਸੋ ਨੇ ਨੀਦਰਲੈਂਡ ਦੇ ਅਨੀਸ਼ ਗਿਰੀ ਨੂੰ ਤੇ ਅਜਰਬੈਜਾਨ ਦੇ ਸ਼ਾਖੀਰਯਾਰ ਮਮੇਦਧਾਰੋਵ ਨੇ ਬੁਲਗਾਰੀਆ ਦੇ ਵੇਸੇਲੀਨ ਟੋਪਾਲੋਵ ਨੂੰ ਟਾਈਬ੍ਰੇਕ 'ਚ ਹਰਾਉਂਦੇ ਹੋਏ 1.5 ਅੰਕ ਹਾਸਲ ਕੀਤੇ। ਫਿਲਹਾਲ ਆਨੰਦ ਦੇ ਬਾਅਦ ਵੇਸਲੀ ਸੋ 6 ਅੰਕ ਬਣਾ ਕੇ ਦੂਜੇ ਤੇ ਕਾਰਲਸਨ 5.5 ਅੰਕ ਬਣਾ ਕੇ ਤੀਜੇ ਸਥਾਨ 'ਤੇ ਚਲ ਰਹੇ ਹਨ।


Tarsem Singh

Content Editor

Related News