ਨਾਰਥ ਜ਼ੋਨ ਸਵਿਮਿੰਗ ਚੈਂਪੀਅਨਸ਼ਿਪ : ਅੰਡਰ-19 ''ਚ ਕਾਰਤਿਕ ਬਣਿਆ ਸਰਵਸ੍ਰੇਸ਼ਠ ਤੈਰਾਕ

Monday, Sep 16, 2019 - 02:57 AM (IST)

ਨਾਰਥ ਜ਼ੋਨ ਸਵਿਮਿੰਗ ਚੈਂਪੀਅਨਸ਼ਿਪ : ਅੰਡਰ-19 ''ਚ ਕਾਰਤਿਕ ਬਣਿਆ ਸਰਵਸ੍ਰੇਸ਼ਠ ਤੈਰਾਕ

ਜਲੰਧਰ/ਪਠਾਨਕੋਟ (ਸਪੋਰਟਸ ਡੈਸਕ)— ਮੋਂਟੇਂਸਰੀ ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਡਿਫੈਂਸ ਰੋਡ ਪਠਾਨਕੋਟ ਵਿਚ ਨਾਰਥ ਜ਼ੋਨ ਚੈਂਪੀਅਨਸ਼ਿਪ ਦੇ ਤੀਜੇ ਤੇ ਆਖਰੀ ਦਿਨ ਰੋਮਾਂਚਕ ਮੁਕਾਬਲੇ ਹੋਏ। ਇਸ ਮੌਕੇ 'ਤੇ ਸਵਿਮਿੰਗ ਚੈਂਪੀਅਨਸ਼ਿਪ ਵਿਚ ਸਰਵਸ੍ਰੇਸ਼ਠ ਤੈਰਾਕ ਦਾ ਐਵਾਰਡ ਅੰਡਰ-19 ਲੜਕਿਆਂ ਵਿਚ ਕਾਰਤਿਕ ਪੀ. ਡੀ. ਐੱਮ. ਔਰੰਗਾਬਾਦ, ਅੰਡਰ-17 ਵਿਚ ਸਮ੍ਰਧਾ ਵਰਮਾਨੀ ਆਯਸ਼ਰ ਸਕੂਲ ਫਰੀਦਾਬਾਦ, ਅੰਡਰ-14 ਵਿਚ ਮਨਨ ਦਹੀਆ ਗੇਟਵੇ ਇੰਟਰਨੈਸ਼ਨਲ ਸਕੂਲ ਗੁਰੂਗ੍ਰਾਮ, ਅੰਡਰ-11 ਵਿਚ ਮਯੰਕ ਆਯਸ਼ਰ ਸਕੂਲ ਫਰੀਦਾਬਾਦ ਨੂੰ ਮਿਲਿਆ ਜਦਕਿ ਲੜਕੀਆਂ ਵਿਚ ਸਰਵਸ੍ਰੇਸ਼ਠ ਤੈਰਾਕ ਦਾ ਖਿਤਾਬ ਅੰਡਰ-19 ਵਿਚ ਹਿਮਾਂਸ਼ੀ ਜੁਨ ਬੀ. ਐੱਸ. ਐੱਮ. ਬਹਾਦੁਰਗੜ੍ਹ, ਅੰਡਰ-17 ਵਿਚ ਹਰਸ਼ਿਤਾ ਸ਼ੌਕੀਨ ਰੋਟਰੀ ਪਬਲਿਕ ਸਕੂਲ ਗੁਰੂਗ੍ਰਾਮ, ਅੰਡਰ-14 ਵਿਚ ਵਨੀਸ਼ਾ ਰਿਆਨ ਇੰਟਰਨੈਸ਼ਨਲ ਸਕੂਲ ਚੰਡੀਗੜ੍ਹ, ਅੰਡਰ-11 ਵਿਚ ਰੇਹਤ ਸੀ. ਟੀ. ਪਬਲਿਕ ਸਕੂਲ ਜਲੰਧਰ ਨੂੰ ਮਿਲਿਆ।


author

Gurdeep Singh

Content Editor

Related News