NBA ਮੈਚ ਤੋਂ ਪਹਿਲਾਂ ਚੀਅਰਲੀਡਰ ਬਣ ਕੇ ਕੋਰਟ ''ਤੇ ਉਤਰੀ ਵੀਨਸ ਵਿਲੀਅਮਸ
Thursday, Nov 21, 2019 - 03:32 AM (IST)

ਨਵੀਂ ਦਿੱਲੀ - ਟੈਨਿਸ ਖਿਡਾਰਨ ਵੀਨਸ ਵਿਲੀਅਮਸ ਨੇ ਐੱਨ. ਬੀ. ਏ. ਦੇ ਤਹਿਤ ਨਿਊ ਇੰਗਲੈਂਡ ਪੈਟ੍ਰਾਈਟਸ ਤੇ ਓਕਲਾਹੋਮਾ ਸਿਟੀ ਥੰਡਰ ਵਿਚਾਲੇ ਖੇਡੇ ਗਏ ਮੈਚ 'ਚ ਚੀਅਰਲੀਡਰ ਬਣ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਵੀਨਸ ਨੇ ਇਸ ਦੌਰਾਨ ਇੰਗਲੈਂਡ ਦੇ ਕਾਮੇਡੀਅਨ ਜੇਮਸ ਕਾਰਡਨ ਨਾਲ ਜੋੜੀ ਬਣਾਈ ਅਤੇ ਹਾਫ ਟਾਈਮ 'ਚ ਕਾਫੀ ਧਮਾਲ ਮਚਾਇਆ। ਵੀਨਸ ਨੂੰ ਗਰਲਜ਼ ਦੀ ਯੂਨੀਫਾਰਮ ਵਿਚ ਦੇਖ ਕੇ ਇਕ ਵਾਰ ਤਾਂ ਫੈਨਜ਼ ਵੀ ਹੈਰਾਨ ਰਹਿ ਗਏ ਸਨ। ਵੀਨਸ ਨੇ ਜੇਮਸ ਨਾਲ ਸ਼ਾਨਦਾਰ ਡਾਂਸ ਵੀ ਕੀਤਾ। ਵੀਨਸ ਦੀ ਪੇਸ਼ਕਾਰੀ ਤੋਂ ਖੁਸ਼ ਹੋ ਕੇ ਬਾਸਕਟਬਾਲ ਪਲੇਅਰ ਕਿੰਗ ਜੇਮਸ ਨੇ ਕਿਹਾ, ''ਮੈਂ ਈਮਾਨਦਾਰੀ ਨਾਲ ਕੁਝ ਨਹੀਂ ਦੱਸ ਸਕਦਾ ਕਿ ਮੈਂ ਇਸ ਬਾਰੇ ਕੀ ਸੋਚ ਰਿਹਾ ਹਾਂ ਪਰ ਇਹ ਬੇਹੱਦ ਚੰਗਾ ਸੀ। ਇਸ ਨੂੰ ਦੇਖ ਕੇ ਮੈਨੂੰ ਬਹੁਤ ਚੰਗਾ ਲੱਗਾ।''
ਜ਼ਿਕਰਯੋਗ ਹੈ ਕਿ ਵੀਨਸ ਨੇ ਆਪਣੀ ਭੈਣ ਸੇਰੇਨਾ ਨਾਲ ਟੈਨਿਸ ਦੇ ਕਈ ਵੱਡੇ ਟੂਰਨਾਮੈਂਟ ਜਿੱਤੇ ਹਨ। ਉਹ ਓਲੰਪਿਕ ਈਵੈਂਟ ਵਿਚ ਵੀ ਚਾਰ ਗੋਲਡ ਅਤੇ ਇਕ ਸਿਲਵਰ ਮੈਡਲ ਜਿੱਤ ਚੁੱਕੀ ਹੈ। ਉਸ ਨੂੰ ਕਈ ਵੱਕਾਰੀ ਐਵਾਰਡ ਮਿਲ ਚੁੱਕੇ ਹਨ। ਸਾਲ 2000 'ਚ ਉਸ ਨੇ ਸਪੋਰਟਸ ਇਲੈਸਟ੍ਰੇਟਿਡ ਵੀਕਲੀ ਲਈ ਹੌਟ ਫੋਟੋਸ਼ੂਟ ਕਰਵਾ ਕੇ ਕਾਫੀ ਚਰਚਾ ਬਟੋਰੀ ਸੀ।
@Venuseswilliams you're my favorite #LakerGirl.#LakeShow#OKCvsLAL#Lakers#VenusWilliams pic.twitter.com/ny6UVvSt7R
— JustCJ (@StillJustCJ) November 20, 2019