ਭਾਰਤੀ ਟੀਮ ਇੰਟਰਕਾਂਟਿਨੈਂਟਲ ਕੱਪ 'ਚ ਉੱਤਰ ਕੋਰੀਆ ਤੋਂ 2-5 ਤੋਂ ਹਾਰੀ
Sunday, Jul 14, 2019 - 12:14 PM (IST)

ਸਪੋਰਟ ਡੈਸਕ— ਭਾਰਤੀ ਫੁੱਟਬਾਲ ਟੀਮ ਸ਼ਰਮਨਾਕ ਪ੍ਰਦਰਸ਼ਨ ਕਰਦੇ ਹੋਏ ਉੱਤਰ ਕੋਰੀਆ ਦੇ ਹੱਥੋਂ ਸ਼ਨੀਵਾਰ ਨੂੰ 2-5 ਦੀ ਕਰਾਰੀ ਹਾਰ ਨਾਲ ਇੰਟਰਕਾਂਟਿਨੈਂਟਲ ਕੱਪ ਫੁੱਟਬਾਲ ਟੂਰਨਾਮੈਂਟ ਤੋਂ ਲਗਭਗ ਬਾਹਰ ਹੋ ਗਈ। ਪਿਛਲੇ ਚੈਂਪੀਅਨ ਭਾਰਤ ਦੀ ਇਹ ਲਗਾਤਾਰ ਦੂਜੀ ਹਾਰ ਹੈ। ਇਸ ਤੋਂ ਪਹਿਲਾਂ ਤਜਾਕਿਸਤਾਨ ਨੇ ਉਸ ਨੂੰ 4-2 ਤੋਂ ਹਰਾਇਆ ਸੀ। ਉਤਰ ਕੋਰੀਆ ਦੇ ਹੱਥੋਂ ਹਾਰ ਦੇ ਬਾਅਦ ਭਾਰਤ ਦੀ ਤਮਾਮ ਸੰਭਾਵਨਾਵਾਂ ਲਗਭਗ ਖ਼ਤਮ ਹੋ ਚੁੱਕੀਆਂ ਹਨ।
ਉਸ ਦੇ ਲਈ ਫਾਈਨਲ 'ਚ ਜਾਣ ਦਾ ਇਕ ਇਹੀ ਮੌਕਾ ਬਣ ਸਕਦਾ ਹੈ ਕਿ ਤਜਾਕਿਸਤਾਨ ਆਪਣਾ ਅਗਲਾ ਮੈਚ ਹਾਰੇ ਤੇ ਭਾਰਤ ਆਪਣੇ ਆਖਰੀ ਮੈਚ 'ਚ ਸੀਰੀਆ ਨੂੰ ਛੇ ਗੋਲਾਂ ਦੇ ਵੱਡੇ ਅੰਤਰ ਨਾਲ ਹਰਾਏ। ਸੀਰੀਆ ਇਸ ਟੂਰਨਾਮੈਂਟ 'ਚ ਸਭ ਤੋਂ ਜ਼ਿਆਦਾ ਰੈਂਕਿੰਗ ਵਾਲੀ ਟੀਮ ਹੈ ਤੇ ਉਸ ਨੂੰ ਵੱਡੇ ਫਰਕ ਨਾਲ ਹਰਾਉਣਾ ਭਾਰਤੀ ਟੀਮ ਲਈ ਬਹੁਤ ਹੀ ਮੁਸ਼ਕਿਲ ਕੰਮ ਹੈ।