ਉੱਤਰੀ ਕੋਰੀਆ ਦੇ ਵਿਸ਼ਵ ਕੱਪ ਕੁਆਲੀਫਾਇੰਗ ਮੁਕਾਬਲੇ ਹਟਾਏ, ਦੱਖਣੀ ਕੋਰੀਆ ਨੂੰ ਹੋਇਆ ਫਾਇਦਾ

Thursday, May 27, 2021 - 10:24 PM (IST)

ਸਪੋਰਟਸ ਡੈਸਕ : ਦੱਖਣੀ ਕੋਰੀਆ ਵੀਰਵਾਰ ਨੂੰ ਆਪਣੇ ਵਿਸ਼ਵ ਕੱਪ ਕੁਆਲੀਫਾਇੰਗ ਗਰੁੱਪ ’ਚ ਚੋਟੀ ’ਤੇ ਪਹੁੰਚ ਗਿਆ ਕਿਉਂਕਿ ਫੁੱਟਬਾਲ ਦੀ ਵਿਸ਼ਵ ਪੱਧਰੀ ਸੰਸਥਾ ਨੇ ਉੱਤਰੀ ਕੋਰੀਆ ਦੇ ਸਾਰੇ ਨਤੀਜਿਆਂ ਨੂੰ ਹਟਾ ਦਿੱਤਾ ਹੈ। ਉੱਤਰੀ ਕੋਰੀਆ ਦੇ ਗਰੁੱਪ ਐੱਚ ’ਚ ਅੱਠ ਅੰਕ ਸਨ ਪਰ ਟੀਮ ਇਸ ਤੋਂ ਬਾਅਦ ਕੋਵਿਡ 19 ਨਾਲ ਜੁੜੀਆਂ ਚਿੰਤਾਵਾਂ ਕਾਰਨ ਜੂਨ ’ਚ ਹੋਣ ਵਾਲੇ ਬਾਕੀ ਬਚੇ ਕੁਆਲੀਫਾਇੰਗ ਟੂਰਨਾਮੈਂਟ ਤੋਂ ਹਟ ਗਈ। ਫੀਫਾ ਦੇ ਫੈਸਲੇ ਨਾਲ ਤੁਰਕਮੇਨਿਸਤਾਨ ਨੂੰ ਨੁਕਸਾਨ ਹੋਇਆ ਹੈ, ਜਿਸ ਨਾਲ ਨਵੰਬਰ 2019 ’ਚ ਉੱਤਰੀ ਕੋਰੀਆ ਨੂੰ 3-1 ਨਾਲ ਹਰਾਇਆ ਸੀ।

ਤੁਰਕਮੇਨਿਸਤਾਨ ਹੁਣ ਪਹਿਲੇ ਤੋਂ ਤੀਸਰੇ ਸਥਾਨ ’ਤੇ ਖਿਸਕ ਗਿਆ ਹੈ। ਦੱਖਣੀ ਕੋਰੀਆ ਤੇ ਲੈਬਨਾਨ ਦਾ ਤੁਰਮੇਨਿਸਤਾਨ ਤੋਂ ਇਕ ਅੰਕ ਵੱਧ ਹੈ। ਸ਼੍ਰੀਲੰਕਾ ਨੇ ਹੁਣ ਤਕ ਖਾਤਾ ਨਹੀਂ ਖੋਲ੍ਹਿਆ ਹੈ। ਸਿਰਫ ਅੱਠ ਗਰੁੱਪ ਜੇਤੂ ਤੇ ਦੂਸਰੇ ਸਥਾਨ ’ਤੇ ਰਹਿਣ ਵਾਲੀਆਂ ਚਾਰ ਸਰਵਸ੍ਰੇਸ਼ਠ ਟੀਮਾਂ ਸਤੰਬਰ ’ਚ ਹੋਣ ਵਾਲੇ ਤੀਸਰੇ ਦੌਰ ’ਚ ਥਾਂ ਬਣਾਉਣਗੀਆਂ।

 

 


Manoj

Content Editor

Related News