ਰੁੜਕਾ ਕਲਾਂ ਵਿਖੇ 22 ਫਰਵਰੀ ਨੂੰ ਹੋਣਗੇ ਨਾਰਥ ਇੰਡੀਆ ਫੇਡਰੇਸ਼ਨ ਦੀਆਂ ਟੀਮਾਂ ਦੇ ਭੇੜ

02/19/2018 12:56:57 PM

ਜਲੰਧਰ (ਬਿਊਰੋ)— ਪਿੰਡ ਰੁੜਕਾ ਕਲਾਂ ਵਿਖੇ ਵਾਈ.ਐੱਫ.ਸੀ. ਰੁੜਕਾ ਕਲਾਂ ਦੀ 17ਵੇਂ ਵਰ੍ਹੇਗੰਡ ਨੂੰ ਸਮਰਪਤ 7 ਵੀਂ ਐਜ਼ੂਕੇਸ਼ਨਲ ਫੁੱਟਬਾਲ ਅਤੇ ਕਬੱਡੀ ਲੀਗ ਦਾ ਸਮਾਪਤੀ ਸਮਾਰੋਹ 22 ਫਰਵਰੀ 2018 ਨੂੰ ਵਾਈ.ਐੱਫ.ਸੀ. ਸਟੇਡੀਅਮ ਰੁੜਕਾ ਕਲਾਂ (ਜਲੰਧਰ) ਵਿਖੇ ਕਰਵਾਇਆ ਜਾ ਰਿਹਾ ਹੈ। ਜਿਸ 'ਚ ਲੱਖਾਂ ਦੇ ਇਨਾਮ ਵੰਡੇ ਜਾਣਗੇ। ਉੱਥੇ ਹੀ ਬੈਸਟ ਜਾਫੀ ਤੇ ਬੈਸਟ ਰੇਡਰ ਦਾ ਵੀ ਵੱਖਰੇ ਤੌਰ 'ਤੇ ਸਨਮਾਨ ਹੋਵੇਗਾ।
ਦੱਸ ਦਈਏ ਕਿ ਰੁੜਕਾ ਕਲਾਂ ਦਾ ਇਹ ਕਬੱਡੀ ਟੂਰਨਾਮੈਂਟ ਵਰਲਡ ਫੇਮਸ ਹੈ ਜਿਸ 'ਚ ਨਾਰਥ ਇੰਡੀਆ ਫੇਡਰੇਸ਼ਨ ਦੀਆਂ ਟੀਮਾਂ ਹਿੱਸਾ ਲੈਣਗੀਆਂ। ਪਹਿਲੇ ਸਥਾਨ 'ਤੇ ਰਹਿਣ ਵਾਲੀ ਟੀਮ ਨੂੰ 2 ਲੱਖ ਤੇ ਦੂਜੇ ਸਥਾਨ ਵਾਲੀ ਟੀਮ ਨੂੰ 1.31 ਲੱਖ ਦੀ ਇਨਾਮੀ ਰਾਸ਼ੀ ਵਜੋਂ ਸਨਮਾਨਤ ਕੀਤਾ ਜਾਵੇਗਾ। ਇਸ ਮੌਕੇ ਪੰਜਾਬ ਦੇ ਪ੍ਰਸਿੱਧ ਕਲਾਕਾਰ ਪੰਜਾਬੀ ਗਾਇਕ ਐਮੀ ਵਿਰਕ ਦਾ ਖੁੱਲਾ ਅਖਾੜਾ ਵੀ ਦੇਖਣ ਨੂੰ ਮਿਲੇਗਾ।


Related News