ਚੀਨ ’ਚ ‘ਗੈਰ-ਪੇਸ਼ੇਵਰ’ ਅਲਟ੍ਰਾਮੈਰਾਥਨ ’ਚ 21 ਦੌੜਾਕਾਂ ਦੇ ਮੌਤ ਮਾਮਲੇ ’ਚ 27 ਨੂੰ ਮਿਲੀ ਸਜ਼ਾ

Saturday, Jun 12, 2021 - 11:33 AM (IST)

ਪੇਈਚਿੰਗ, (ਭਾਸ਼ਾ)- ਪਿਛਲੇ ਮਹੀਨੇ ਗਾਂਸੁ ਸੂਬੇ ’ਚ ਆਯੋਜਿਤ ‘ਗੈਰ-ਪੇਸ਼ੇਵਰ’ ਅਲਟ੍ਰਾਮੈਰਾਥਨ ਦੌੜ ਦੌਰਾਨ 21 ਦੌੜਾਕਾਂ ਦੀ ਮੌਤ ਦੇ ਮਾਮਲੇ ’ਚ ਨਗਰਪਾਲਿਕਾ ਦੇ ਕਈ ਸਰਕਾਰੀ ਅਧਿਕਾਰੀਆਂ ਸਮੇਤ 27 ਲੋਕਾਂ ਨੂੰ ਅਨੁਸ਼ਾਸਨਤਮਕ ਸਜ਼ਾ ਅਤੇ ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰਨਾ ਪਵੇਗਾ। ਚੀਨ ਦੇ ਉੱਤਰ-ਪੱਛਮੀ ਸੂਬੇ ਗਾਂਸੁ ਦੇ ਪਹਾੜੀ ਖੇਤਰ ’ਚ 22 ਮਈ ਨੂੰ 100 ਕਿਲੋਮੀਟਰ ਦੀ ਅਲਟ੍ਰਾਮੈਰਾਥਨ (ਦੌੜ) ’ਚ ਗੜੇ ਪੈਣ, ਮੀਂਹ ਅਤੇ ਤੂਫਾਨ ਕਾਰਨ 21 ਲੋਕਾਂ ਦੀ ਮੌਤ ਹੋ ਗਈ ਸੀ। ਮਿ੍ਰਤਕਾਂ ’ਚ ਧਾਕੜ ਅਲਟ੍ਰਾਮੈਰਾਥਨ ਦੌੜਾਕ ਲਿਆਂਗ ਜਿੰਗ ਵੀ ਸ਼ਾਮਲ ਸਨ। ਮਾਮਲੇ ਦੀ ਜਾਂਚ ਦੇ ਬਾਅਦ ਗਾਂਸੂ ਦੀ ਰਾਜਧਾਨੀ ਲਾਨਝੋਊ ’ਚ ਆਯੋਜਿਤ ਇਕ ਸਮਾਗਮ ’ਚ ਦੱਸਿਆ ਗਿਆ ਕਿ ਮੈਰਾਥਨ ਦਾ ਆਯੋਜਨ ਮਿਆਰਾਂ ਦੇ ਮੁਤਾਬਕ ਨਹੀਂ ਸੀ ਤੇ ਇਸ ਨੂੰ ਗ਼ੈਰ ਪੇਸ਼ੇਵਰ ਤਰੀਕੇ ਨਾਲ ਸੰਚਾਲਿਤ ਕੀਤਾ ਗਿਆ ਹੈ ਜੋ ਦੁਰਘਟਨਾ ਦਾ ਕਾਰਨ ਬਣਿਆ।’’ 


Tarsem Singh

Content Editor

Related News