ਟੀ-10 ਦਾ ਨਵਾਂ ਸਵਰੂਪ :ਸਟੇਡੀਅਮ ’ਚ ਦਰਸ਼ਕ ਨਹੀਂ, ਗੇਂਦ ’ਤੇ ਲਾਰ ਨਹੀਂ, ਬਾਊਂਡਰੀ ’ਤੇ ਸੈਨੇਟਾਈਜਰ

Sunday, May 24, 2020 - 06:40 PM (IST)

ਟੀ-10 ਦਾ ਨਵਾਂ ਸਵਰੂਪ :ਸਟੇਡੀਅਮ ’ਚ ਦਰਸ਼ਕ ਨਹੀਂ, ਗੇਂਦ ’ਤੇ ਲਾਰ ਨਹੀਂ, ਬਾਊਂਡਰੀ ’ਤੇ ਸੈਨੇਟਾਈਜਰ


ਕਿੰਗਸਟਨ/ਸੇਂਟ ਵਿਨਸੇਂਟ ਐਂਡ ਦਿ ਗ੍ਰੇਨੇਡੀਅਨਸ– ‘‘ਸਟੇਡੀਅਮ ਵਿਚ ਦਰਸ਼ਕਾਂ ਨੂੰ ਮਨਜ਼ੂਰੀ ਨਹੀਂ, ਗੇਂਦ ’ਤੇ ਲਾਰ ਲਾਉਣ ਦੀ ਮਨਜ਼ੂਰੀ ਨਹੀਂ ਤੇ ਬਾਊਂਡਰੀ ਕੋਲ ਸੈਨੇਟਾਈਜਰ। ਕੋਰੋਨਾ ਵਾਇਰਸ ਦੇ ਦੌਰਾਨ ਕ੍ਰਿਕਟ ਮੈਚਾਂ ਵਿਚ ਤੁਹਾਡਾ ਸਵਾਗਤ ਹੈ।’’ ਕੈਰੇਬੀਆਈ ਦੇਸ਼ਾਂ ਵਿਚ ਇਸ ਹਫਤੇ ਕ੍ਰਿਕਟ ਸ਼ੁਰੂ ਹੋ ਗਈ ਹੈ। ਸੇਂਟ ਵਿੰਸੇਂਟ ਦੇ ਮੁੱਖ ਸ਼ਹਿਰ ਕਿੰਗਸਟਨ ਦੇ ਨੇੜੇ ਅਾਰਸਨੈੱਲ ਵੇਲ ’ਤੇ ਸ਼ੁਰੂ ਹੋ ਰਹੀ ਵਿੰਸੀ ਟੀ-10 ਪ੍ਰੀਮੀਅਰ ਲੀਗ ਵਿਚ 6 ਟੀਮਾਂ ਹਿੱਸਾ ਲੈ ਰਹੀਆਂ ਹਨ। ਕੌਮਾਂਤਰੀ ਕ੍ਰਿਕਟ ਦੇ ਲਿਹਾਜ ਨਾਲ ਇਹ ਕਾਫੀ ਛੋਟਾ ਟੂਰਨਾਮੈਂਟ ਹੈ ਪਰ ਕੋਰੋਨਾ ਵਾਇਰਸ ਮਹਾਮਾਰੀ ਦੇ ਕਹਿਰ ਦੇ ਕਾਰਣ ਖੇਡ ਦੇ ਦੁਨੀਆ ਭਰ ਵਿਚ ਮੁਲਤਵੀ ਹੋਣ ਤੋਂ ਬਾਅਦ ਟੈਸਟ ਖੇਡਣ ਵਾਲੇ ਦੇਸ਼ਾਂ ਵਿਚ ਆਯੋਜਿਤ ਹੋਣ ਵਾਲਾ ਇਹ ਪਹਿਲਾ ਟੂਰਨਾਮੈਂਟ ਹੈ। ਸੇਂਟ ਵਿੰਸੇਂਟ ਵਿਚ ਸ਼ੁਰੂਆਤ ਵਿਚ ਦਰਸ਼ਕਾਂ ਨੂੰ ਸਟੇਡੀਅਮ ਵਿਚ ਆਉਣ ਦੀ ਮਨਜ਼ੂਰੀ ਦਿੱਤੇ ਜਾਣ ਦੀ ਉਮੀਦ ਸੀ ਕਿਉਂਕਿ ਸਿਰਫ 18 ਮਾਮਲੇ ਸਾਹਮਣੇ ਆਉਣ ਦੇ ਕਾਰਣ ਇੱਥੇ ਕੋਰੋਨਾ ਵਾਇਰਸ ਫੈਲਣ ਦਾ ਖਤਰਾ ਕਾਫੀ ਘੱਟ ਹੈ ਪਰ ਅਜਿਹਾ ਨਹੀਂ ਹੋ ਸਕਿਆ।

ਸੇਂਟ ਵਿੰਸੇਂਟ ਐਂਡ ਗ੍ਰੇਨੇਡੀਅਨਸ ਕ੍ਰਿਕਟ ਸੰਘ (ਐੱਸ. ਵੀ. ਜੀ. ਸੀ. ਏ.) ਦੇ ਮੁਖੀ ਕਿਸ਼ੋਰ ਸ਼ੈਲੋ ਨੇ ਕਿਹਾ,‘‘ਐੱਸ. ਵੀ. ਜੀ. ਸੀ. ਏ. ਸਟੇਡੀਅਮ ਵਿਚ ਸੀਮਤ ਦਰਸ਼ਕਾਂ ਦੇ ਬਦਲ ਨੂੰ ਪਹਿਲ ਦਿੰਦਾ ਹੈ, ਵੱਧ ਤੋਂ ਵੱਧ 300 ਜਾਂ 500। ਉਸ ਨੇ ਕਿਹਾ,‘‘ਹਾਲਾਂਕਿ ਮਾਹਰਾਂ ਨੇ ਚਿੰਤਾ ਜਤਾਈ ਤੇ ਸਲਾਹ ਦਿੱਤੀ ਕਿ ਦਰਸ਼ਕਾਂ ਨੂੰ ਮਨਜ਼ੂਰੀ ਦੇਣ ਤੋਂ ਪਹਿਲਾਂ ਸਾਨੂੰ ਖਿਡਾਰੀਆਂ ਦੇ ਪ੍ਰਬੰਧਨ ਨੂੰ ਨਿਯਮਤ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।’’ ਸਥਾਨਕ ਦਰਸ਼ਕਾਂ ਨੂੰ 31 ਮਈ ਤਕ ਚੱਲਣ ਵਾਲੇ ਇਸ ਟੂਰਨਾਮੈਂਟ ਵਿਚ ਘਰੇਲੂ ਸਟਾਰ ਸੁਨੀਲ ਅੰਬਰੀਸ਼ ਵਰਗੇ ਖਿਡਾਰੀ ਖੇਡਦੇ ਹੋਏ ਦਿਖਣਗੇ। ਅੰਬਰੀਸ਼ ਟੂਰਨਾਮੈਂਟ ਦੇ 6 ਮਾਰਕੀ ਖਿਡਾਰੀਆਂ ਵਿਚੋਂ ਇਕ ਹੈ।


author

Ranjit

Content Editor

Related News