''ਰੈੱਡ ਜ਼ੋਨ'' ਮੁੰਬਈ ’ਚ ਕ੍ਰਿਕਟ ਅਭਿਆਸ ਨਹੀਂ, ਰੋਹਿਤ-ਰਹਾਨੇ ਨੂੰ ਕਰਨਾ ਹੋਵੇਗਾ ਇੰਤਜ਼ਾਰ

5/20/2020 6:03:52 PM

ਸਪੋਰਟਸ ਡੈਸਕ— ਰੋਹਿਤ ਸ਼ਰਮਾ ਅਤੇ ਅਜਿੰਕਿਆ ਰਹਾਣੇ ਜਿਹੇ ਚੋਟੀ ਦੇ ਕ੍ਰਿਕਟਰਾਂ ਨੂੰ ਸ਼ਹਿਰ ’ਚ ਵਿਅਕਤੀਗਤ ਟ੍ਰੇਨਿੰਗ ਸ਼ੁਰੂ ਕਰਨ ਲਈ ਹੋਰ ਜ਼ਿਆਦਾ ਇੰਤਜ਼ਾਰ ਕਰਨਾ ਹੋਵੇਗਾ, ਕਿਉਂਕਿ ਇਹ ਏਰੀਏ ਕੋਵਿਡ-19 ‘ਰੈੱਡ ਜੋਨ‘ ’ਚ ਹਨ ਜਿੱਥੇ ਫਿਲਹਾਲ ਖੇਡ ਸਹੂਲਤਾਂ ਨੂੰ ਖੋਲ੍ਹਣ ਦੀ ਮਨਜ਼ੂਰੀ ਨਹੀਂ ਹੈ। ਮਹਾਰਾਸ਼ਟਰ ਸਰਕਾਰ ਨੇ ‘ਗ੍ਰੀਨ ਅਤੇ ਆਰੇਂਜ ਜੋਨ‘ ’ਚ ਵਿਅਕਤੀਗਤ ਟ੍ਰੇਨਿੰਗ ਲਈ ਦਰਸ਼ਕਾਂ ਦੇ ਬਿਨਾਂ ਸਟੇਡੀਅਮ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ। ਗ੍ਰਹਿ ਮੰਤਰਲੇ ਨੇ 31 ਮਈ ਤਕ ਚੱਲਣ ਵਾਲੇ ਲਾਕਡਾਊਨ ਦੇ ਚੌਥੇ ਪੜਾਅ ਦੇ ਨਿਯਮਾਂ ’ਚ ਛੋਟ ਦਿੱਤੀ ਸੀ, ਜਿਸ ਤੋਂ ਬਾਅਦ ਰਾਜ ਸਰਕਾਰ ਨੇ ਇਹ ਫੈਸਲਾ ਕੀਤਾ।

ਮੁੰਬਈ ਤੋਂ ਇਲਾਵਾ ਠਾਣੇ, ਨਵੀਂ ਮੁੰਬਈ, ਮੀਰਾ ਭਯੰਦਰ, ਵਸਈ ਵਿਰਾਰ ਅਤੇ ਕਲਿਆਣ ਡੋਂਬਿਵਲੀ ਜਿਹੇ ਇਸ ਦੇ ਨੇੜਲੇ ਇਲਾਕਿਆਂ ਨੂੰ ‘ਰੈੱਡ ਜ਼ੋਨ‘ ਐਲਾਨ ਕੀਤਾ ਗਿਆ ਹੈ।  ਮੁੰਬਈ ਕ੍ਰਿਕਟ ਸੰਘ (ਐੱਮ. ਸੀ. ਏ.) ਦੇ ਅਧਿਕਾਰੀ ਨੇ ਬੁੱਧਵਾਰ ਨੂੰ ਪੀ. ਟੀ. ਆਈ. ਤੋਂ ਕਿਹਾ, ‘ਅਸੀਂ ਸਟੇਡੀਅਮਾਂ ਅਤੇ ਖੇਡ ਸਹੂਲਤਾਂ ਨੂੰ ਖੋਲ੍ਹਣ ਨਾਲ ਸਬੰਧਿਤ ਰਾਜ ਸਰਕਾਰ ਦੇ ਨਿਯਮਾਂ ਦਾ ਸਖਤੀ ਨਾਲ ਪਾਲਣ ਕਰਣਗੇ।‘

ਐੱਮ. ਸੀ. ਏ ਦੇ ਕੋਲ ਤਿੰਨ ਸੁਵਿਧਾਵਾਂ ਹਨ- ਵਾਨਖੇੜੇ ਸਟੇਡੀਅਮ, ਬਾਂਦਰਾ ਕੁਰਲਾ ਪਰਿਸਰ ਅਤੇ ਸਚਿਨ ਤੇਂਦੁਲਕਰ ਜਿਮਖਾਨਾ, ਪਰ ਸਰਕਾਰੀ ਦਿਸ਼ਾ-ਨਿਰਦੇਸ਼ਾਂ ਮੁਤਾਬਕ ਇਹ ਸਭ ਬੰਦ ਰਹਿਣਗੇ। ਬਰੇਬੋਰਨ ਸਟੇਡੀਅਮ ’ਚ ਵੀ ਕ੍ਰਿਕਟ ਅਭਿਆਸ ਸ਼ੁਰੂ ਨਹੀਂ ਹੋ ਸਕਦਾ, ਜੋ ਮਰੀਨ ਡਰਾਈਵ ’ਤੇ ਸਥਿਤ ਹੈ।

ਕ੍ਰਿਕਟ ਕਲੱਬ ਆਫ ਇੰਡੀਆ (ਸੀ. ਸੀ. ਆਈ.) ਦੇ ਇਕ ਉਚ ਅਧਿਕਾਰੀ ਨੇ ਦੱਸਿਆ ਕਿ ਗਤੀਵਿਧੀਆਂ ਦੁਬਾਰਾ ਸ਼ੁਰੂ ਕਰਨ ਲਈ ਉਨ੍ਹਾਂ ਨੂੰ ਸਰਕਾਰ ਦੇ ਆਦੇਸ਼ਾਂ ਦਾ ਇੰਤਜ਼ਾਰ ਹੈ।  ਅਧਿਕਾਰੀ ਨੇ ਕਿਹਾ ,  ‘ਤੱਦ ਤੱਕ ਕੋਈ ਗਤੀਵਿਧੀ ਸ਼ੁਰੂ ਨਹੀਂ ਹੋਵੇਗੀ . ‘


Davinder Singh

Content Editor Davinder Singh