ਨੰਬਰ ਇਕ ਬਣਨ ਪਿੱਛੇ ਨਹੀਂ ਭੱਜ ਰਿਹਾ : ਸ਼੍ਰੀਕਾਂਤ

10/31/2017 3:18:10 AM

ਪੈਰਿਸ— ਭਾਰਤ ਦੇ ਸਟਾਰ ਬੈਡਮਿੰਟਨ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਨੇ ਪੈਰਿਸ ਓਪਨ ਸੁਪਰ ਸੀਰੀਜ਼ ਜਿੱਤ ਕੇ ਰਿਕਾਰਡ ਦੀ ਬਰਾਬਰੀ ਕਰਨ ਤੋਂ ਬਾਅਦ ਕਿਹਾ ਕਿ ਵਿਸ਼ਵ ਨੰਬਰ ਇਕ ਬਣਨ ਦੇ ਸੁਪਨੇ ਦੇ ਪਿੱਛੇ ਉਹ ਨਹੀਂ ਭੱਜ ਰਿਹਾ। ਉਸ ਨੇ ਕੱਲ ਜਾਪਾਨ ਦੇ ਕੁਆਲੀਫਾਇਰ ਕੇਂਟਾ ਨਿਸ਼ੀਮੋਤੋ ਨੂੰ ਸਿੱਧੇ ਸੈੱਟਾਂ 'ਚ ਹਰਾ ਕੇ ਪੁਰਸ਼ ਸਿੰਗਲਜ਼ ਖਿਤਾਬ ਜਿੱਤਿਆ ਸੀ।
ਇਸ ਭਾਰਤੀ ਖਿਡਾਰੀ ਨੇ ਮੌਜੂਦਾ ਸੈਸ਼ਨ 'ਚ ਆਪਣੇ ਪੰਜਵੇਂ ਫਾਈਨਲ 'ਚ ਪਹੁੰਚ ਕੇ ਨਵਾਂ ਭਾਰਤੀ ਰਿਕਾਰਡ ਬਣਾਉਣ ਦੇ ਨਾਲ ਹੀ ਸਾਲ ਦਾ ਚੌਥਾ ਤੇ ਕੁਲ ਛੇਵਾਂ ਸੁਪਰ ਸੀਰੀਜ਼ ਖਿਤਾਬ ਆਪਣੇ ਨਾਂ ਕੀਤਾ। ਇਸ ਤੋਂ ਪਹਿਲਾਂ ਉਸ ਨੇ ਇੰਡੋਨੇਸ਼ੀਆ, ਆਸਟਰੇਲੀਆ ਤੇ ਡੈੱਨਮਾਰਕ ਓਪਨ 'ਚ ਖਿਤਾਬ ਜਿੱਤੇ ਸਨ। ਉਹ ਇਕ ਸਾਲ 'ਚ ਚਾਰ ਜਾਂ ਇਸ ਤੋਂ ਵੱਧ ਸੁਪਰ ਸੀਰੀਜ਼ ਖਿਤਾਬ ਜਿੱਤਣ ਵਾਲਾ ਦੁਨੀਆ ਦਾ ਸਿਰਫ ਚੌਥਾ ਖਿਡਾਰੀ ਹੈ।
ਸ਼੍ਰੀਕਾਂਤ ਤੋਂ ਜਦੋਂ ਪੁੱਛਿਆ ਗਿਆ ਕਿ ਕੀ ਉਸ ਦਾ ਸੁਪਨਾ ਵਿਸ਼ਵ ਰੈਂਕਿੰਗ 'ਚ ਨੰਬਰ ਇਕ ਬਣਨਾ ਹੈ  ਤਾਂ ਉਸ ਨੇ ਕਿਹਾ ਕਿ ਮੈਨੂੰ ਨਹੀਂ ਪਤਾ (ਮੈਂ ਨੰਬਰ ਇਕ ਬਣਾਂਗਾ ਕਿ ਨਹੀਂ)। ਨਿਸ਼ਚਿਤ ਤੌਰ 'ਤੇ ਮੇਰੀ ਰੈਂਕਿੰਗ 'ਚ ਸੁਧਾਰ ਹੋਵੇਗਾ ਪਰ ਮੈਨੂੰ ਨਹੀਂ ਪਤਾ ਕਿ ਮੈਂ ਕਿਸ ਸਥਾਨ 'ਤੇ ਪਹੁੰਚਾਂਗਾ। ਮੈਂ ਰੈਂਕਿੰਗ ਦੇ ਪਿੱਛੇ ਨਹੀਂ ਭੱਜ ਰਿਹਾ ਹਾਂ।


Related News