ਕੋਂਸਟੇਨਟਾਈਨ ਨੇ ਜੋ ਕੀਤਾ, ਉਹ ਕੋਈ ਨਹੀਂ ਕਰ ਸਕਿਆ : ਪਾਲ

09/04/2017 4:45:17 AM

ਨਵੀਂ ਦਿੱਲੀ— ਭਾਰਤੀ ਫੁੱਟਬਾਲ ਟੀਮ ਦੇ ਨਿਰੰਤਰ ਸ਼ਾਨਦਾਰ ਪ੍ਰਦਰਸ਼ਨ 'ਤੇ ਫੀਫਾ ਰੈਂਕਿੰਗ 'ਚ ਉਸਦੀ ਛਲਾਂਗ ਲਈ ਭਾਵੇਂ ਹੀ ਖਿਡਾਰੀਆਂ ਦੀ ਸਖਤ ਮਿਹਨਤ ਇਕ ਵੱਡੀ ਵਜ੍ਹਾ ਹੋਵੇ ਪਰ ਤਜਰੇਬਕਾਰ ਖਿਡਾਰੀ ਸੁਬਰਤ ਪਾਲ ਦਾ ਮੰਨਣਾ ਹੈ ਕਿ ਇਹ ਸਭ ਕੁਝ ਰਾਸ਼ਟਰੀ ਕੋਚ ਸਟੀਫਨ ਕੋਂਸਟੇਨਟਾਈਨ ਦੇ ਬਿਨਾਂ ਸੰਭਵ ਨਹੀਂ ਸੀ।
ਏਸ਼ੀਆ ਕੱਪ ਵਿਚ ਟੀਮ ਦੀ ਪ੍ਰਤੀਨਿਧਤਾ ਕਰ ਚੁੱਕੇ ਪਾਲ ਨੇ ਏ. ਐੱਫ. ਸੀ. ਏਸ਼ੀਅਨ ਕੱਪ ਯੂ. ਏ. ਈ. 2019 ਕੁਆਲੀਫਾਈਰ 'ਚ  ਿਹੱਸਾ ਲੈਣ  ਤੋਂ ਪਹਿਲਾਂ ਕਿਹਾ ਕਿ ਮੁੱਖ ਕੋਚ ਕੋਂਸਟੇਨਟਾਈਨ ਟੀਮ 'ਚ ਇਕ ਨਵੀਂ ਕ੍ਰਾਂਤੀ ਲੈ ਕੇ ਆਏ ਹਨ। ਉਸ ਨੇ ਕਿ ਟੀਮ ਦਾ ਫੀਫਾ ਰੈਂਕਿੰਗ ਵਿਚ ਪਿਛਲੇ ਕੁਝ ਸਮੇਂ ਵਿਚ 76 ਸਥਾਨਾਂ ਦੀ ਛਲਾਂਗ ਲਗਾਉਣ ਕੋਈ ਇਤਫਾਕ ਨਹੀਂ ਹੈ।
ਫੁੱਟਬਾਲਰ ਨੇ ਰਾਸ਼ਟਰੀ ਕੋਚ ਦੀ ਸ਼ਲਾਘਾ ਕਰਦਿਆਂ ਕਿ ਕੋਂਸਟੇਨਟਾਈਨ ਕਰੀਬ 30 ਮਹੀਨੇ ਤੋਂ ਟੀਮ ਦੇ ਕੋਚ ਹਨ ਤੇ ਜਿੱਥੋਂ ਤਕ ਫੀਫਾ ਰੈਂਕਿੰਗ ਦਾ ਸਵਾਲ ਹੈ ਤਾਂ ਉਨ੍ਹ੍ਹਾਂ ਜੋ ਕੀਤਾ, ਉਹ ਭਾਰਤ ਵਿਚ ਹੁਣ ਤਕ ਕੋਈ ਹੋਰ ਕੋਚ ਨਹੀਂ ਕਰ ਸਕਿਆ ਹੈ। ਕੋਈ ਹੋਰ ਕੋਚ ਨਹੀਂ ਰਿਹਾ, ਜਿਸਦੀ ਕੋਚਿੰਗ ਵਿਚ ਅਸੀਂ ਲਗਾਤਾਰ 9 ਮੈਚ ਜਿੱਤੇ ਹੋਣ।


Related News