ਵਾਰਨਰ ਦੇ ਸੰਨਿਆਸ ਲੈਣ ਤੋਂ ਬਾਅਦ ਟੈਸਟ ਓਪਨਰ ਬਣਨ ਦਾ ਇਰਾਦਾ ਨਹੀਂ : ਮਿਸ਼ੇਲ ਮਾਰਸ਼
Sunday, Dec 17, 2023 - 10:10 AM (IST)
ਪਰਥ– ਆਸਟ੍ਰੇਲੀਅਨ ਬੱਲੇਬਾਜ਼ ਮਿਸ਼ੇਲ ਮਾਰਸ਼ ਨੇ ਕਿਹਾ ਕਿ ਪਾਕਿਸਤਾਨ ਵਿਰੁੱਧ ਮੌਜੂਦਾ ਟੈਸਟ ਲੜੀ ਤੋਂ ਬਾਅਦ ਡੇਵਿਡ ਵਾਰਨਰ ਦੇ ਸੰਨਿਆਸ ਲੈਣ ਤੋਂ ਬਾਅਦ ਉਸਦਾ ਟੈਸਟ ਕ੍ਰਿਕਟ ਵਿਚ ਪਾਰੀ ਦਾ ਆਗਾਜ਼ ਕਰਨ ਦਾ ਇਰਾਦਾ ਨਹੀਂ ਹੈ। ਮਾਰਸ਼ ਸੀਮਤ ਓਵਰਾਂ ਦੀ ਕ੍ਰਿਕਟ ਵਿਚ ਆਮ ਤੌਰ ’ਤੇ ਚੋਟੀਕ੍ਰਮ ਵਿਚ ਬੱਲੇਬਾਜ਼ੀ ਕਰਦਾ ਹੈ ਪਰ ਉਸ ਨੇ ਸਪੱਸ਼ਟ ਕੀਤਾ ਕਿ ਲੰਬੀ ਮਿਆਦ ਦੇ ਸਵਰੂਪ ਵਿਚ ਉਹ ਛੇਵੇਂ ਨੰਬਰ ’ਤੇ ਹੀ ਬੱਲੇਬਾਜ਼ੀ ਕਰਨੀ ਚਾਹੁੰਦਾ ਹੈ।
ਇਹ ਵੀ ਪੜ੍ਹੋ- ਆਸਟ੍ਰੇਲੀਆ ਨੇ ਪਾਕਿ ’ਤੇ ਕੱਸਿਆ ਸ਼ਿਕੰਜਾ, 300 ਦੌੜਾਂ ਦੀ ਹੋਈ ਕੁਲ ਬੜ੍ਹਤ
ਉਸ ਨੇ ਕਿਹਾ,‘‘ਮੈਂ ਇਸਨੂੰ ਮੁੱਖ ਖਬਰ ਬਣਾਏ ਬਿਨਾਂ ਕਿਵੇਂ ਜਵਾਬ ਦੇਵਾਂ। ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਇਸਦੇ ਬਾਰੇ ਵਿਚ (ਉਸਦੇ ਸਲਾਮੀ ਬੱਲੇਬਾਜ਼ੀ ਬਣਨ) ਚਰਚਾ ਚੱਲ ਰਹੀ ਹੈ ਤੇ ਆਖਿਰਕਾਰ ਵਾਰਨਰ ਦੇ ਸੰਨਿਆਸ ਲੈਣ ਤੋਂ ਬਾਅਦ ਸਾਨੂੰ ਨਵੇਂ ਸਲਾਮੀ ਬੱਲੇਬਾਜ਼ ਦੀ ਲੋੜ ਪਵੇਗੀ ਪਰ ਮੈਂ ਟੀਮ ਵਿਚ ਵਾਪਸੀ ਲਈ ਅਸਲੀਅਤ ਵਿਚ ਸਖਤ ਮਿਹਨਤ ਕੀਤੀ ਹੈ ਤੇ ਸਲਾਮੀ ਬੱਲੇਬਾਜ਼ ਦੀ ਭੂਮਿਕਾ ਨਿਭਾਉਣ ਦੀ ਉਮੀਦ ਕਰਨਾ ਮੇਰੇ ਲਈ ਸਮਝਦਾਰੀ ਭਰਿਆ ਕਦਮ ਨਹੀਂ ਹਵੇਗਾ।’’
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।