ਭਾਰਤ ਲਈ ਸਿਰਫ ਇਕ ਹੀ ਫਾਰਮੈੱਟ ’ਚ ਖੇਡਣ ਦੇ ਬਾਵਜੂਦ ਨਿਰਾਸ਼ਾ ਦੀ ਭਾਵਨਾ ਨਹੀਂ : ਧਵਨ

08/10/2022 1:08:40 PM

ਨਵੀਂ ਦਿੱਲੀ– ਭਾਰਤੀ ਟੀਮ ਲਈ ਸਿਰਫ ਇਕ ਹੀ ਫਾਰਮੈੱਟ ਵਿਚ ਖੇਡਣ ਦੇ ਬਾਵਜੂਦ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੂੰ ਕੋਈ ਅਫਸੋਸ ਨਹੀਂ ਹੈ ਤੇ ਉਹ ਇਸ ਵਿਚ ਆਪਣਾ ਬਿਹਤਰੀਨ ਪ੍ਰਦਰਸ਼ਨ ਜਾਰੀ ਰੱਖਣਾ ਚਾਹੁੰਦਾ ਹੈ। ਸੀਨੀਅਰ ਖਿਡਾਰੀਆਂ ਦੀ ਗੈਰ-ਮੌਜੂਦਗੀ ਵਿਚ ਵੈਸਟਇੰਡੀਜ਼ ਦੌਰੇ ’ਤੇ ਵਨ ਡੇ ਫਾਰਮੈੱਟ ਵਿਚ ਟੀਮ ਦੀ ਅਗਵਾਈ ਕਰਨ ਵਾਲੇ ਧਵਨ ਨੇ ਆਪਣੇ 37ਵੇਂ ਜਨਮ ਦਿਨ ਤੋਂ ਪਹਿਲਾਂ ਖੁਦ ਨਾਲ ਵਾਅਦਾ ਕੀਤਾ ਸੀ ਕਿ ਉਹ ਜਦੋਂ ਤਕ ਟੀਮ ਲਈ ਉਪਯੋਗੀ ਰਹੇਗਾ ਤਦ ਤਕ ਖੇਡੇਗਾ।

ਇਹ ਵੀ ਪੜ੍ਹੋ : ਨੀਰਜ ਨੇ ਪਾਕਿ ਖਿਡਾਰੀ ਅਰਸ਼ਦ ਨੂੰ ਰਾਸ਼ਟਰਮੰਡਲ ਖੇਡਾਂ ’ਚ ਸੋਨ ਤਮਗਾ ਜਿੱਤਣ 'ਤੇ ਦਿੱਤੀ ਵਧਾਈ

ਧਵਨ ਨੇ ਵੈਸਟਇੰਡੀਜ਼ ਵਿਚ ਵਨ ਡੇ ਲੜੀ ਦੌਰਾਨ ਟੀਮ ਦੀ ਸਫਲਤਾਪੂਰਵਕ ਅਗਵਾਈ ਕਰਨ ਤੋਂ ਬਾਅਦ ਕਿਹਾ, ‘‘ਮੈਂ ਜਦੋਂ ਤਕ ਭਾਰਤ ਲਈ ਖੇਡਾਂਗਾ, ਟੀਮ ਲਈ ਉਪਯੋਗੀ ਰਹਾਂਗਾ। ਮੈਂ ਟੀਮ ’ਤੇ ਭਾਰ ਬਣਨਾ ਪਸੰਦ ਨਹੀਂ ਕਰਾਂਗਾ।’’ ਧਵਨ ਨੇ ਸਾਲ 2020 ਦੀ ਸ਼ੁਰੂਆਤ ਤੋਂ ਵੈਸਟਇੰਡੀਜ਼ ਦੌਰੇ ਤਕ ਭਾਰਤ ਲਈ 22 ਵਨ-ਡੇ ਮੈਚਾਂ 'ਚ 10 ਅਰਧ ਸੈਂਕੜਿਆਂ ਦੀ ਮਦਦ ਨਾਲ 975 ਦੌੜਾਂ ਬਣਾਈਆਂ ਤੇ ਭਾਰਤੀ ਖਿਡਾਰੀਆਂ 'ਚ ਇਹ ਅੰਕੜਾ ਸਭ ਤੋਂ ਜ਼ਿਆਦਾ ਹੈ। ਜਦੋਂ ਧਵਨ ਤੋਂ ਇਨ੍ਹਾਂ ਅੰਕੜਿਆਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾ ਨੇ ਕਿਹਾ ਕਿ ਮੈਂ ਸ਼ਾਂਤ ਤੇ ਪ੍ਰਪੱਕ ਇਨਸਾਨ ਹਾਂ। ਇਹ ਪ੍ਰਦਰਸ਼ਨ ਮੇਰੇ ਤਜਰਬੇ ਨੂੰ ਪ੍ਰਗਟਾਉਂਦਾ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


Tarsem Singh

Content Editor

Related News