ਕੋਹਲੀ ਦੀ ਫਾਰਮ ਚਿੰਤਾ ਦਾ ਵਿਸ਼ਾ ਨਹੀਂ : ਵਿਕਰਮ ਰਾਠੌੜ
Monday, Jun 17, 2024 - 11:19 AM (IST)
ਲਾਡਰਹਿਲ (ਫਲੋਰਿਡਾ) – ਵਿਰਾਟ ਕੋਹਲੀ ਮੌਜੂਦਾ ਟੀ-20 ਵਿਸ਼ਵ ਕੱਪ ਵਿਚ ਅਜੇ ਤਕ ਤਿੰਨ ਮੈਚਾਂ ਵਿਚ ਸਿਰਫ਼ 5 ਦੌੜਾਂ ਹੀ ਬਣਾ ਸਕਿਆ ਹੈ ਪਰ ਭਾਰਤ ਦੇ ਬੱਲੇਬਾਜ਼ੀ ਕੋਚ ਵਿਕਰਮ ਰਾਠੌੜ ਨੇ ਕਿਹਾ ਕਿ ਇਸ ਸਟਾਰ ਬੱਲੇਬਾਜ਼ ਦੀ ਫਾਰਮ ਚਿੰਤਾ ਦਾ ਵਿਸ਼ਾ ਨਹੀਂ ਹੈ ਕਿਉਂਕਿ ਨੈੱਟ ’ਤੇ ਉਹ ਬਿਹਤਰੀਨ ਲੈਅ ਵਿਚ ਲੱਗ ਰਿਹਾ ਹੈ। ਇੰਡੀਅਨ ਪ੍ਰੀਮੀਅਰ ਲੀਗ ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਕੋਹਲੀ ਵਿਸ਼ਵ ਕੱਪ ਵਿਚ ਅਜੇ ਤਕ ਉਸ ਤਰ੍ਹਾਂ ਦਾ ਜਲਵਾ ਨਹੀਂ ਦਿਖਾ ਸਕਿਆ। ਉਸ ਨੇ ਆਇਰਲੈਂਡ ਵਿਰੁੱਧ 1 ਤੇ ਪਾਕਿਸਤਾਨ ਵਿਰੁੱਧ 4 ਦੌੜਾਂ ਹੀ ਬਣਾਈਆਂ ਹਨ ਜਦਕਿ ਅਮਰੀਕਾ ਵਿਰੁੱਧ ਖ਼ਾਤਾ ਵੀ ਨਹੀਂ ਖੋਲ੍ਹ ਸਕਿਆ ਸੀ।
ਇਹ ਖ਼ਬਰ ਵੀ ਪੜ੍ਹੋ- ਚਿਰਾਗ ਪਾਸਵਾਨ 'ਤੇ ਦਿਲ ਹਾਰੀ ਇਹ ਅਦਾਕਾਰਾ
ਰਾਠੌੜ ਨੇ ਕਿਹਾ, ''ਮੈਨੂੰ ਚੰਗਾ ਲੱਗਦਾ ਹੈ ਜਦੋਂ ਵੀ ਮੇਰੇ ਤੋਂ ਵਿਰਾਟ ਕੋਹਲੀ ਦੇ ਬਾਰੇ ਵਿਚ ਸਵਾਲ ਪੁੱਛੇ ਜਾਂਦੇ ਹਨ, ਫਿਰ ਭਾਵੇਂ ਉਹ ਚੰਗਾ ਪ੍ਰਦਰਸ਼ਨ ਕਰ ਰਿਹਾ ਹੋਵੇ ਜਾਂ ਨਹੀਂ। ਚਿੰਤਾ ਦੀ ਕੋਈ ਗੱਲ ਨਹੀਂ।'' ਉਸ ਨੇ ਕਿਹਾ, ''ਕੋਹਲੀ ਜਿਸ ਟੂਰਨਾਮੈਂਟ (ਆਈ. ਪੀ.ਐੱਲ. ) ਵਿਚ ਖੇਡ ਕੇ ਇੱਥੇ ਆਇਆ ਹੈ, ਉਸ ਵਿਚ ਉਸ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਕੁਝ ਮੈਚਾਂ ਵਿਚ ਨਾ ਚੱਲ ਸਕਣ ਨਾਲ ਚੀਜ਼ਾਂ ਬਦਲ ਨਹੀਂ ਜਾਂਦੀਆਂ। ਉਹ ਅਸਲੀਅਤ ਵਿਚ ਬਹੁਤ ਚੰਗੀ ਬੱਲੇਬਾਜ਼ੀ ਕਰ ਰਿਹਾ ਹੈ।''
ਇਹ ਖ਼ਬਰ ਵੀ ਪੜ੍ਹੋ- ਬਾਗੇਸ਼ਵਰ ਧਾਮ ਪੁੱਜੇ ਸੰਜੇ ਦੱਤ, ਬਾਲਾਜੀ ਮਹਾਰਾਜ ਦੇ ਦਰਸ਼ਨ ਕਰ ਬੋਲੇ ਫਿਰ ਆਵਾਗਾਂ ਦੁਬਾਰਾ
ਕੋਡ
ਜੇਕਰ ਤੁਸੀਂ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਵਰਗੇ ਖਿਡਾਰੀਆਂ ਦੀ ਚੋਣ ਕੀਤੀ ਹੈ ਤਾਂ ਤੁਸੀਂ ਆਪਣੇ ਤਜਰਬੇ ਨੂੰ ਪਹਿਲ ਦਿੱਤੀ ਹੈ। ਤੁਸੀਂ ਆਪਣੇ ਤਜਰਬੇਕਾਰ ਖਿਡਾਰੀਆਂ ਨੂੰ ਵਿਸ਼ਵ ਕੱਪ ਵਿਚ ਲਿਜਾਣਾ ਚਾਹੁੰਦੇ ਹੋ ਤਾਂ ਕਿ ਉਹ ਤਦ ਚੰਗਾ ਪ੍ਰਦਰਸ਼ਨ ਕਰਨ ਜਦੋਂ ਅਸਲੀਅਤ ਵਿਚ ਇਸਦੀ ਲੋੜ ਹੈ।'' –ਸੰਜੇ ਮਾਂਜਰੇਕਰ, ਸਾਬਕਾ ਭਾਰਤੀ ਕ੍ਰਿਕਟਰ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।