ਹਰਮਨਪ੍ਰੀਤ ਨਾਲ ਕੋਈ ਦੁਸ਼ਮਣੀ ਨਹੀਂ, ਇਹ ਸਿਰਫ਼ ਮੁਕਾਬਲੇ ਵਾਲੀ ਕ੍ਰਿਕਟ ਹੈ :  ਐਲਿਸਾ ਹੀਲੀ

Wednesday, Jan 10, 2024 - 01:40 PM (IST)

ਹਰਮਨਪ੍ਰੀਤ ਨਾਲ ਕੋਈ ਦੁਸ਼ਮਣੀ ਨਹੀਂ, ਇਹ ਸਿਰਫ਼ ਮੁਕਾਬਲੇ ਵਾਲੀ ਕ੍ਰਿਕਟ ਹੈ :  ਐਲਿਸਾ ਹੀਲੀ

ਨਵੀਂ ਮੁੰਬਈ, (ਭਾਸ਼ਾ)- ਆਸਟ੍ਰੇਲੀਆਈ ਮਹਿਲਾ ਟੀਮ ਦੀ ਕਪਤਾਨ ਐਲਿਸਾ ਹੀਲੀ ਨੇ ਆਪਣੀ ਅਤੇ ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਵਿਚਾਲੇ ਦੁਸ਼ਮਣੀ ਦੀਆਂ ਖਬਰਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਉਹ ਸਿਰਫ ਮੁਕਾਬਲੇ ਵਾਲੀ ਕ੍ਰਿਕਟ ਖੇਡ ਰਹੇ ਸਨ। ਭਾਰਤ ਨੇ ਪਹਿਲੀ ਵਾਰ ਆਸਟ੍ਰੇਲੀਆ ਨੂੰ ਵਾਨਖੇੜੇ ਸਟੇਡੀਅਮ 'ਚ ਕਿਸੇ ਟੈਸਟ ਮੈਚ 'ਚ ਹਰਾਇਆ ਪਰ ਆਸਟ੍ਰੇਲੀਆ ਨੇ ਵਨਡੇ ਸੀਰੀਜ਼ 3-0 ਅਤੇ ਟੀ-20 2-1 ਨਾਲ ਜਿੱਤੀ।

ਇਹ ਵੀ ਪੜ੍ਹੋ : ਇੰਗਲੈਂਡ, ਆਸਟ੍ਰੇਲੀਆ 'ਚ ਭਾਰਤੀ ਮਹਿਲਾ ਟੈਸਟ ਟੀਮ ਦੀ ਜਿੱਤ ਸੀਜ਼ਨ ਦੇ ਸਰਵਸ੍ਰੇਸ਼ਠ ਪਲ : ਅਮੋਲ ਮਜੂਮਦਾਰ

ਹੀਲੀ ਨੇ ਤੀਜਾ ਟੀ20 7 ਵਿਕਟਾਂ ਨਾਲ ਜਿੱਤਣ ਤੋਂ ਬਾਅਦ ਕਿਹਾ, '' ਮੈਂ ਸਿਰਫ ਇੰਨਾ ਹੀ ਕਹਿ ਸਕਦੀ ਹਾਂ ਕਿ ਅਸੀਂ ਸਿਰਫ ਮੁਕਾਬਲੇ ਵਾਲੀ ਕ੍ਰਿਕਟ ਖੇਡ ਰਹੇ ਸੀ।  ਟੈਸਟ ਮੈਚ ਦੌਰਾਨ ਹਰਮਨਪ੍ਰੀਤ ਨੇ ਬੱਲੇਬਾਜ਼ੀ ਕਰਦੇ ਹੋਏ ਨਿਰਾਸ਼ਾ 'ਚ ਐਲੀਸਾ ਵੱਲ ਗੇਂਦ ਸੁੱਟ ਦਿੱਤੀ। ਆਸਟ੍ਰੇਲੀਆਈ ਕਪਤਾਨ ਨੇ ਮੁਸਕਰਾਉਂਦੇ ਹੋਏ ਜਵਾਬ ਦਿੱਤਾ। ਗੇਂਦ ਉਸ ਦੇ ਬੱਲੇ ਨਾਲ ਲੱਗ ਕੇ ਬਾਊਂਡਰੀ ਲਾਈਨ 'ਤੇ ਚਲੀ ਗਈ ਜਦਕਿ ਫੀਲਡਿੰਗ 'ਚ ਰੁਕਾਵਟ ਪਾਉਣ ਦੀ ਹਰਮਨਪ੍ਰੀਤ ਦੀ ਅਪੀਲ ਨੂੰ ਰੱਦ ਕਰ ਦਿੱਤਾ ਗਿਆ। 

ਇਹ ਵੀ ਪੜ੍ਹੋ : Maldives vs Lakshadweep: ਕ੍ਰਿਕਟਰ ਮੁਹੰਮਦ ਸ਼ੰਮੀ ਨੇ ਕੀਤੀ PM ਮੋਦੀ ਦੀ ਹਮਾਇਤ ਕਰਨ ਦੀ ਅਪੀਲ

ਐਲਿਸਾ ਨੇ ਕਿਹਾ, ''ਅਸੀਂ ਦੋਵੇਂ ਵੱਖ-ਵੱਖ ਤਰੀਕਿਆਂ ਨਾਲ ਕਪਤਾਨ ਦੀ ਭੂਮਿਕਾ ਨਿਭਾਉਂਦੇ ਹਾਂ। ਮੇਰੇ ਪਾਸੋਂ ਕੋਈ ਦੁਸ਼ਮਣੀ ਨਹੀਂ ਹੈ। ਮੈਂ ਸਟੰਪ ਦੇ ਪਿੱਛੇ ਬਹੁਤ ਹਮਲਾਵਰ ਹਾਂ ਅਤੇ ਜੇਕਰ ਤੁਸੀਂ ਇਸਦਾ ਸਾਹਮਣਾ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਉਸੇ ਤਰ੍ਹਾਂ ਤਿਆਰ ਰਹਿਣਾ ਹੋਵੇਗਾ।'' ਉਸਨੇ ਇਹ ਵੀ ਕਿਹਾ ਕਿ ਇਸ ਸਾਲ ਦੇ ਅੰਤ ਵਿੱਚ ਬੰਗਲਾਦੇਸ਼ ਵਿੱਚ ਹੋਣ ਵਾਲਾ ਟੀ-20 ਵਿਸ਼ਵ ਕੱਪ ਅਤੇ ਅਗਲੇ ਸਾਲ ਭਾਰਤ ਵਿੱਚ 50 ਓਵਰਾਂ ਦਾ ਵਿਸ਼ਵ ਕੱਪ ਲਈ ਇਹ ਦੌਰਾ ਬਹੁਤ ਮਹੱਤਵਪੂਰਨ ਸੀ। ਉਸਨੇ ਕਿਹਾ, "ਸਾਨੂੰ ਮਹੱਤਵਪੂਰਨ ਤਜਰਬਾ ਮਿਲਿਆ।" ਸਾਨੂੰ ਪਤਾ ਲੱਗਾ ਕਿ ਸਾਨੂੰ ਕਿੱਥੇ ਸਖ਼ਤ ਮਿਹਨਤ ਕਰਨ ਦੀ ਲੋੜ ਹੈ। ਵਿਸ਼ਵ ਕੱਪ ਵਿੱਚ ਮੁਕਾਬਲਾ ਬਹੁਤ ਸਖ਼ਤ ਹੈ। ਸਾਨੂੰ ਲਗਾਤਾਰ ਮੈਚ ਜਿੱਤਣੇ ਹਨ ਅਤੇ ਇਹ ਟੂਰ ਸਾਨੂੰ ਤਿਆਰੀ ਵਿੱਚ ਮਦਦ ਕਰੇਗਾ।'' 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tarsem Singh

Content Editor

Related News