ਨੀਤਾ ਅੰਬਾਨੀ ਨੇ ਪੈਰਾ ਐਥਲੀਟਾਂ ਨੂੰ ਦਿੱਤੀ ਵਧਾਈ
Tuesday, Sep 10, 2024 - 10:30 AM (IST)
ਨਵੀਂ ਦਿੱਲੀ- ਪੈਰਾਲੰਪਿਕਸ ਦੀ ਸਮਾਪਤੀ 'ਤੇ ਰਿਲਾਇੰਸ ਫਾਊਂਡੇਸ਼ਨ ਦੀ ਸੰਸਥਾਪਕ-ਚੇਅਰਪਰਸਨ ਨੀਤਾ ਐੱਮ. ਅੰਬਾਨੀ ਨੇ ਐਥਲੀਟਾਂ ਨੂੰ ਵਧਾਈ ਦਿੱਤੀ। ਸ੍ਰੀਮਤੀ ਨੀਤਾ ਅੰਬਾਨੀ ਨੇ ਕਿਹਾ, “ਮੈਨੂੰ ਭਾਰਤ ਦੇ ਐਥਲੀਟਾਂ 'ਤੇ ਮਾਣ ਹੈ। ਪੈਰਿਸ ਪੈਰਾਲੰਪਿਕਸ 2024 ਦਾ ਅੰਤ ਹੋ ਗਿਆ ਹੈ ਅਤੇ ਅਸੀਂ 7 ਸੋਨ ਤਮਗਿਆਂ ਸਮੇਤ ਹੁਣ ਤੱਕ ਦੇ ਸਭ ਤੋਂ ਵੱਧ 29 ਤਮਗੇ ਜਿੱਤੇ ਹਨ। ਇਹ ਵੀ ਇੱਕ ਨਵਾਂ ਰਿਕਾਰਡ ਹੈ। ਤੁਸੀਂ ਨਾ ਸਿਰਫ਼ ਰਿਕਾਰਡ ਤੋੜੇ ਹਨ ਸਗੋਂ ਰੁਕਾਵਟਾਂ ਨੂੰ ਵੀ ਦੂਰ ਕੀਤਾ ਹੈ। ਤੁਹਾਡੀ ਪ੍ਰਤਿਭਾ ਅਤੇ ਦ੍ਰਿੜ ਇਰਾਦੇ ਦੇ ਬਲ 'ਤੇ ਅਸੀਂ ਕਈ ਸਫਲਤਾਵਾਂ ਹਾਸਲ ਕੀਤੀਆਂ ਹਨ, ਦੁਨੀਆ 'ਚ ਭਾਰਤ ਦਾ ਮਾਣ ਹੋਰ ਵਧਿਆ ਹੈ।''
ਉਨ੍ਹਾਂ ਕਿਹਾ,''ਅੱਜ ਪੂਰਾ ਦੇਸ਼ ਤੁਹਾਡੇ ਨਾਲ ਜਸ਼ਨ 'ਚ ਡੁੱਬਿਆ ਹੋਇਆ ਹੈ। ਤੁਸੀਂ ਕਰੋੜਾਂ ਭਾਰਤੀਆਂ ਨੂੰ ਵੱਡੇ ਸੁਪਨੇ ਦੇਖਣ ਦੀ ਹਿੰਮਤ ਦਿੱਤੀ ਹੈ। ਮੈਂ ਤੁਹਾਡੇ ਸਾਰੇ ਅਣਥੱਕ ਯਤਨਾਂ ਨੂੰ ਸਲਾਮ ਕਰਦੀ ਹਾਂ ਅਤੇ ਆਉਣ ਵਾਲੇ ਸਾਲਾਂ ਵਿੱਚ ਤੁਹਾਡੇ ਲਈ ਹੋਰ ਵੀ ਮਾਣ ਦੀ ਕਾਮਨਾ ਕਰਦੀ ਹਾਂ। ਬਹੁਤ ਬਹੁਤ ਵਧਾਈਆਂ। ਜੈ ਹਿੰਦ।''