ਨਿਕਹਤ ਅਤੇ ਦੀਪਕ ਸਮੇਤ ਪੰਜ ਭਾਰਤੀ ਮੁੱਕੇਬਾਜ਼ ਫਾਈਨਲ ''ਚ
Friday, Jul 26, 2019 - 05:04 PM (IST)

ਨਵੀਂ ਦਿੱਲੀ— ਸਾਬਕਾ ਜੂਨੀਅਰ ਵਿਸ਼ਵ ਚੈਂਪੀਅਨ ਨਿਕਹਤ ਜ਼ਰੀਨ (51 ਕਿਲੋਗ੍ਰਾਮ) ਸ਼ੁੱਕਰਵਾਰ ਨੂੰ ਬੈਂਕਾਕ 'ਚ ਚਲ ਰਹੇ ਥਾਈਲੈਂਡ ਕੌਮਾਂਤਰੀ ਮੁੱਕੇਬਾਜ਼ੀ ਟੂਰਨਾਮੈਂਟ ਦੇ ਫਾਈਨਲ 'ਚ ਜਗ੍ਹਾ ਬਣਾਉਣ ਵਾਲੀ ਇਕਮਾਤਰ ਮਹਿਲਾ ਮੁੱਕੇਬਾਜ਼ ਰਹੀ ਜਦਕਿ ਏਸ਼ੀਆਈ ਚਾਂਦੀ ਤਮਗਾ ਜੇਤੂ ਦੀਪਕ ਸਿੰਘ (49 ਕਿਲੋਗ੍ਰਾਮ) ਸਮੇਤ ਚਾਰ ਮੁੱਕੇਬਾਜ਼ ਸੋਨ ਤਮਗ ਦੇ ਲਈ ਖੇਡਣਗੇ। ਦੀਪਕ ਦੇ ਇਲਾਵਾ ਆਸ਼ੀਸ਼ ਕੁਮਾਰ (75 ਕਿਲੋਗ੍ਰਾਮ), ਰਾਸ਼ਟਰਮੰਡਲ ਖੇਡਾਂ ਦੇ ਕਾਂਸੀ ਤਮਗਾਧਾਰੀ ਮੁਹੰਮਦ ਹਸਮੁਦੀਨ (56 ਕਿਲੋਗ੍ਰਾਮ) ਅਤੇ ਬ੍ਰਿਜੇਸ਼ ਯਾਦਵ (81 ਕਿਲੋਗ੍ਰਾਮ 81 ਕਿਲੋਗ੍ਰਾਮ) ਸੋਨ ਤਮਗਾ ਲਈ ਮੁਕਾਬਲਾ ਖੇਡਣਗੇ।
ਸਾਬਕਾ ਏਸ਼ੀਆਈ ਯੁਵਾ ਚਾਂਦੀ ਤਮਗਾਧਾਰੀ ਆਸ਼ੀਸ਼ (69 ਕਿਲੋਗ੍ਰਾਮ) ਆਪਣੀ ਸੈਮੀਫਾਈਨਲ ਬਾਊਟ 'ਚ ਹਾਰ ਗਏ ਜਿਸ ਨਾਲ ਉਨ੍ਹਾਂ ਨੂੰ ਕਾਂਸੀ ਤਮਗੇ ਨਾਲ ਸਬਰ ਕਰਨਾ ਪਿਆ। ਆਸੀਸ਼ ਨੂੰ ਚੁਣੌਤੀਪੂਰਨ ਮੁਕਾਬਲੇ 'ਚ ਥਾਈਲੈਂਡ ਦੇ ਵੁਟੀਚਾਈ ਮਾਸੁਕ ਤੋਂ ਸ਼ਿਕਸਤ ਮਿਲੀ। ਮਹਿਲਾ ਮੁੱਕੇਬਾਜ਼ ਮੰਜੂ ਰਾਣੀ (48 ਕਿਲੋਗ੍ਰਾਮ) ਅਤੇ ਭਾਗਵਤੀ ਕਾਚਰੀ (81 ਕਿਲੋਗ੍ਰਾਮ) ਨੇ ਆਪਣੀ ਮੁਹਿੰਮ ਤੀਜੇ ਸਥਾਨ ਦੇ ਨਾਲ ਖਤਮ ਕੀਤੀ।